ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਸਤੰਬਰ
ਆਪਣੀਆਂ ਮੰਗਾਂ ਦੀ ਪੂਰਤੀ ਲਈ ਪ੍ਰੈਕਟਿਸ ਲਾਈਨਮੈਨ ਯੂਨੀਅਨ ਦੇ ਕਾਰਕੁਨ ਇਥੇ ਭਵਾਨੀਗੜ੍ਹ ਰੋਡ ’ਤੇ ਪੈਂਦੇ ਪਿੰਡ ਭੇਡਪੁਰਾ ਨੇੜੇ ਬਿਜਲੀ ਵਾਲੇ ਟਾਵਰ ‘ਤੇ ਚੜ੍ਹ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਐਤਕੀਂ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਦੀਆਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜਦਕਿ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦਾ ਕਹਿਣਾ ਕਿ ਹੁਣ ਤੱਕ ਭਰਤੀ ਅਪਰਿੰਟਸ਼ਿਪ ਦੌਰਾਨ ਬਣੀ ਮੈਰਿਟ ਦੇ ਆਧਾਰ ’ਤੇ ਹੀ ਹੁੰਦੀ ਆਈ ਹੈ, ਇਸ ਤਰ੍ਹਾਂ ਉਹ ਟੈਸਟ ਦੀ ਸ਼ਰਤ ਨੂੰ ਰੱਦ ਕਰਵਾਉਣ ਅਤੇ ਭਰਤੀ ਦੀ ਉਮਰ ਹੱਦ ਵਧਾਉਣ ਲਈ ਛਪੰਜਾ ਦਿਨਾਂ ਤੋਂ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਧਰਨਾ ਮਾਰ ਕੇ ਬੈਠੇ ਹਨ ਪਰ ਅੱਜ ਸਵੱਖਤੇ ਹੀ ਇਨ੍ਹਾਂ ਦੇ ਕਈ ਸਾਥੀ ਭਵਾਨੀਗੜ੍ਹ ਰੋਡ ’ਤੇ ਪੈਂਦੇ ਪਿੰਡ ਭੇਡਪੁਰਾ ਨੇੜੇ ਸਥਿਤ ਹਾਈ ਵੋਲਟੇਜ ਵਾਲੇ ਇਕ ਟਾਵਰ ’ਤੇ ਜਾ ਚੜ੍ਹੇ ਜਿਸ ਕਾਰਨ ਸਥਾਨਕ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।