ਪੱਤਰ ਪ੍ਰੇਰਕ
ਤਰਨ ਤਾਰਨ, 31 ਜੁਲਾਈ
ਇਸ ਸ਼ਹਿਰ ਦੇ ਨੇੜਲੇ ਪਿੰਡ ਤੋਂ ਤਿੰਨ ਹਫਤੇ ਪਹਿਲਾਂ ਭੇਤਭਰੀ ਹਾਲਤ ਵਿੱਚ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਸ਼ਨਿੱਚਰਵਾਰ ਨੂੰ ਕਾਰਵਾਈ ਕੀਤੀ ਹੈ। ਪੀੜਤ ਲੜਕੀ ਦੀ ਮਾਤਾ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ 10 ਜੁਲਾਈ ਨੂੰ ਦਿਨ ਵੇਲੇ ਪਰਿਵਾਰ ਖੇਤਾਂ ਵਿੱਚ ਝੋਨਾ ਲਗਾਉਣ ਲਈ ਗਿਆ ਹੋਇਆ ਸੀ| ਪਰਿਵਾਰ ਨੇ ਜਦੋਂ ਸ਼ਾਮ ਵੇਲੇ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਘਰ ਵਿੱਚ ਨਹੀਂ ਸੀ। ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਕੋਈ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ ਹੈ| ਇਸ ਸਬੰਧੀ ਪੁਲੀਸ ਨੇ ਦਫ਼ਾ 363, 366 ਅਧੀਨ ਇਕ ਕੇਸ ਦਰਜ ਕੀਤਾ ਹੈ|