ਪਰਮਜੀਤ ਸਿੰਘ/ ਰਜਿੰਦਰ ਕੁਮਾਰ
ਫਾਜ਼ਿਲਕਾ/ਅਬੋਹਰ, 29 ਦਸੰਬਰ
ਅਬੋਹਰ ਦੇ ਅਜੀਤ ਨਗਰ ਸਥਿਤ ਪੋਲਟਰੀ ਫ਼ਾਰਮ ਵਿਚ ਰਹਿੰਦੇ ਗਰੀਬ ਪਰਿਵਾਰ ਨੇ ਰਾਤ ਨੂੰ ਠੰਢ ਤੋਂ ਬਚਣ ਲਈ ਕਮਰੇ ’ਚ ਅੰਗੀਠੀ ਬਾਲੀ, ਜਿਸ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ ਮਾਪੇ ਗੰਭੀਰ ਹਾਲਤ ਵਿੱਚ ਹਸਪਤਾਲ ’ਚ ਜੇਰੇ ਇਲਾਜ ਹਨ। ਬੱਚਿਆਂ ਵਿੱਚ ਦੋ ਲੜਕੀਆਂ ਤੇ ਲੜਕਾ ਹੈ। ਇਸ ਘਟਨਾ ਬਾਰੇ ਗੁਆਂਢੀਆਂ ਨੂੰ ਪਤਾ ਲੱਗਣ ’ਤੇ ਨਰ ਸੇਵਾ ਨਰਾਇਣ ਸੇਵਾ ਨੂੰ ਸੂਚਨਾ ਮਗਰੋਂ ਸੰਸਥਾ ਦੇ ਮੈਂਬਰ ਬਿੱਟੂ ਨਰੂਲਾ ਅਤੇ ਚਿਮਨ ਲਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਸਾਰਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਤਿੰਨਾਂ ਬੱਚਿਆਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਬੱਚਿਆਂ ਦੇ ਮਾਂ ਬਾਪ ਦੀ ਗੰਭੀਰ ਹਾਲਤ ਵੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ।