ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਾਰਚ
ਆਮ ਆਦਮੀ ਪਾਰਟੀ ਨੇ ਅੱਜ ਐਸਸੀ/ਐੱਸਟੀ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ’ਚੋਂ ਸਿਰਫ ਕਾਲ ਦੌਰਾਨ ਵਾਕ ਆਊਟ ਕੀਤਾ। ਅਕਾਲੀ ਵਿਧਾਇਕ ਬਲਦੇਵ ਸਿੰਘ ਨੇ ਜਦੋਂ 85ਵੀਂ ਸੋਧ ਦੇ ਮਾਮਲੇ ’ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਦੀ ਲੰਘੇ ਕੱਲ੍ਹ ਦੀ ਦਾਅਵੇਦਾਰੀ ’ਤੇ ਉਂਗਲ ਚੁੱਕੀ ਤਾਂ ‘ਆਪ’ ਨੇ ਪੈਂਤੜਾ ਲੈ ਲਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ 85ਵੀਂ ਸੋਧ ਤਹਿਤ ਤਰੱਕੀਆਂ ਵਿਚ ਰਾਖਵਾਂਕਰਨ ਪੰਜਾਬ ’ਚ ਲਾਗੂ ਸੀ ਪ੍ਰੰਤੂ ਪਰਸੋਨਲ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਅਲੱਗ ਨੋਟੀਕਿਫੇਸ਼ਨ ਜਾਰੀ ਕਰਕੇ ਇਸ ਨੂੰ ਲਾਗੂ ਕਰਨ ਤੋਂ ਰੋਕ ਦਿੱਤਾ।
ਵਿਧਾਇਕ ਨਾਅਰੇ ਮਾਰਦੇ ਵੈੱਲ ’ਚ ਚਲੇ ਗਏ ਅਤੇ ਮਗਰੋਂ ਵਾਕ ਆਊਟ ਕਰ ਦਿੱਤਾ। ਕੁਲਤਾਰ ਸੰਧਵਾਂ ਨੇ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।