ਪੱਤਰ ਪ੍ਰੇਰਕ
ਨਵਾਂ ਸ਼ਹਿਰ, 24 ਅਪਰੈਲ
ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਪ੍ਰਦਾਨ ਕੀਤੀਆਂ ਹਨ। ਉਹ ਅੱਜ ਚੋਣ ਪ੍ਰਚਾਰ ਲਈ ਨਵਾਂ ਸ਼ਹਿਰ ਹਲਕੇ ਦੇ ਦਰਜਨ ਪਿੰਡਾਂ ਵਿੱਚ ਗਏ। ਉਨ੍ਹਾਂ ਗੜ੍ਹ ਪਧਾਣਾ, ਮੱਲਪੁਰ ਅੜਕਾਂ, ਸੁੱਜੋਂ, ਨੌਰਾ, ਮਹਾਲੋਂ, ਭੀਣ, ਮੁਬਾਰਕਬਾਦ, ਅਲਾਚੌਰ, ਚੂਹੜਪੁਰ, ਸੋਨਾ, ਭਾਨਮਜਾਰਾ, ਸਜਾਵਲਪੁਰ ਪਿੰਡਾਂ ਵਿੱਚ ਪਾਰਟੀ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪਿੰਡ ਕਾਹਮਾ ਵਿੱਚ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਸਿਰਫ਼ ਲਾਰੇ ਅਤੇ ਨਾਅਰੇ ਹੀ ਹਨ ਜਦੋਂਕਿ ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਹਲਕੇ ਦੇ ਇੰਚਾਰਜ ਹੁੰਦਿਆਂ ਪਹਿਲਾਂ ਵੀ ਆਨੰਦਪੁਰ ਸਾਹਿਬ ਹਲਕੇ ਅੰਦਰ ਲੋਕਾਂ ਨਾਲ ਜੁੜੇ ਰਹੇ ਹਨ।