ਰੂਪਨਗਰ (ਪੱਤਰ ਪ੍ਰੇਰਕ): ਬੀਤੀ ਦੇਰ ਰਾਤ ਰੂਪਨਗਰ ਦੀ ਅਨਾਜ ਮੰਡੀ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਸਿਟੀ ਪੁਲੀਸ ਰੂਪਨਗਰ ਅਨੁਸਾਰ ਹਰਵਿੰਦਰ ਸਿੰਘ (28) ਵਾਸੀ ਗੁਰੂਨਗਰ ਨੇੜੇ ਭੱਠਾ ਸਾਹਿਬ ਰੂਪਨਗਰ ਆਪਣੇ ਮੋਟਰਸਾਈਕਲ ਤੇ ਪਿੰਡ ਮਲਿਕਪੁਰ ਦਾ ਫੁੱਟਬਾਲ ਟੂਰਨਾਮੈਂਟ ਵੇਖਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਜਦੋਂ ਉਹ ਅਨਾਜ ਮੰਡੀ ਰੂਪਨਗਰ ਨੇੜੇ ਪੁੱਜਿਆ ਤਾਂ ਗਲਤ ਦਿਸ਼ਾ ਤੋਂ ਆਈ ਪਿਕਅੱਪ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਹਰਵਿੰਦਰ ਸਿੰਘ ਦੀ ਸੜਕ ’ਤੇ ਡਿੱਗ ਕੇ ਮੌਕੇ ’ਤੇ ਹੀ ਮੌਤ ਹੋ ਗਈ।