ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 29 ਅਗਸਤ
ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਧੂੰਦਾਂ ਵਿੱਚ ਪੰਜ ਹਜ਼ਾਰ ਰੁਪਏ ਦੀ ਚੋਰੀ ਦੇ ਦੋਸ਼ ਲਾਏ ਜਾਣ ’ਤੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ (23) ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਦਰਸ਼ਨ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ 23 ਤਰੀਕ ਨੂੰ ਗੁਰਲਾਲ ਆਪਣੇ ਦੋਸਤ ਅੰਮ੍ਰਿਤਪਾਲ ਦੇ ਘਰ ਗਿਆ ਸੀ, ਜਿਸ ਦੌਰਾਨ ਉਸ ਦੇ ਪਿਤਾ ਨੇ ਉਸ ’ਤੇ ਗੋਲਕ ਚੋਰੀ ਕਰਨ ਦਾ ਦੋਸ਼ ਲਾਇਆ। ਇਸ ਮਗਰੋਂ 25 ਤਰੀਕ ਨੂੰ ਸ਼ਾਮ 6.30 ਵਜੇ ਦੇ ਅੰਮ੍ਰਿਤਪਾਲ ਸਿੰਘ, ਧਰਮਜੀਤ ਸਿੰਘ, ਵੀਰੂ ਤੇ ਜਸਕਰਨ ਸਿੰਘ ਚਾਰੋਂ ਰਲ ਕੇ ਗੁਰਲਾਲ ਨੂੰ ਧਮਕਾਉਂਦੇ ਹੋਏ ਬਾਬਾ ਸ਼ਾਹ ਹੁਸੈਨ ਵਾਲੇ ਪਾਸੇ ਦਰਿਆ ਬਿਆਸ ਕੋਲ ਲੈ ਗਏ, ਜਿੱਥੇ ਗੁਰਲਾਲ ਨੇ ਡਰਦੇ ਹੋਏ ਦਰਿਆ ਵਿੱਚ ਛਾਲ ਮਾਰ ਦਿੱਤੀ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਉਕਤ ਚਾਰੋਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।