ਦਲੇਰ ਸਿੰਘ ਚੀਮਾ
ਭੁਲੱਥ, 25 ਜੂਨ
ਇਥੋਂ ਨੇੜਲੇ ਪਿੰਡ ਭਟਨੂਰਾ ਖੁਰਦ ਦੀ ਸੱਥ ਵਿੱਚ ਬੈਠੇ ਸਾਬਕਾ ਫੌਜੀ ਉਤੇ ਪਿੰਡ ਦੇ ਇਕ ਵਿਅਕਤੀ ਨੇ ਟਰੈਕਟਰ ਚੜ੍ਹਾ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਸਾਬਕਾ ਫੌਜੀ ਨੂੰ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੁੱਝ ਆਦਮੀ ਸੱਥ ਵਿੱਚ ਬੈਠੇ ਹੋਏ ਸਨ। ਉਥੇ ਨਿਸ਼ਾਨ ਸਿੰਘ ਦੀ ਕਨੂੰ ਨਾਲ ਹੱਥੋਪਾਈ ਹੋ ਗਈ ਜਿਨ੍ਹਾਂ ਨੂੰ ਸਾਬਕਾ ਫੌਜੀ ਬਲਵਿੰਦਰ ਸਿੰਘ ਪੁੱਤਰ ਜੱਸਾ ਸਿੰਘ ਨੇ ਛੁਡਵਾਇਆ ਪਰ ਗੁੱਸੇ ਵਿਚ ਆਏ ਨਿਸ਼ਾਨ ਸਿੰਘ ਨੇ ਸਾਬਕਾ ਫੌਜੀ ’ਤੇ ਆਪਣਾ ਟਰੈਕਟਰ ਚੜ੍ਹਾ ਦਿੱਤਾ ਜਿਸ ਕਾਰਨ ਫੌਜੀ ਬਲਵਿੰਦਰ ਸਿੰਘ ਦੀ ਇਕ ਲੱਤ ਤੇ ਹੋਰ ਅੰਗ ਦਰੜੇ ਗਏ। ਜ਼ਿਕਰਯੋਗ ਹੈ ਕਿ 1971 ਦੀ ਜੰਗ ਵਿਚ ਧਮਾਕੇ ਕਾਰਨ ਬਲਵਿੰਦਰ ਸਿੰਘ ਦੀ ਇਕ ਲੱਤ ਪਹਿਲਾਂ ਹੀ ਕੱਟੀ ਹੋਈ ਹੈ ਜਿਸ ਦੀ ਡਾਕਟਰਾਂ ਨੇ ਇਲਾਜ ਲਈ ਦੂਜੀ ਲੱਤ ਵੀ ਕੱਟ ਦਿੱਤੀ ਹੈ।