ਪੱਤਰ ਪ੍ਰੇਰਕ
ਅਟਾਰੀ, 19 ਸਤੰਬਰ
ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਪਾਕਿਸਤਾਨ ਤੋਂ ਗੁਰਜੀਤ ਸਿੰਘ ਦੀ ਅਗਵਾਈ ਹੇਠ 49 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਿਆ ਹੈ। ਜਥੇ ਦੀ ਅਗਵਾਈ ਕਰ ਰਹੇ ਗੁੁਰਜੀਤ ਸਿੰਘ ਨੇ ਦੱਸਿਆ ਕਿ ਇਹ ਜਥਾ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ 25 ਦਿਨਾਂ ਦੇ ਵੀਜ਼ੇ ’ਤੇ ਭਾਰਤ ਆਇਆ ਹੈ। ਉਨ੍ਹਾਂ ਦੱਸਿਆ ਕਿ ਸਿੱਖ ਜਥਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੇਗਾ ਤੇ ਰਾਤ ਅੰਮ੍ਰਿਤਸਰ ਸਥਿਤ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ’ਚ ਰੁਕੇਗਾ। ਉਪਰੰਤ ਜਥਾ ਦਿੱਲੀ, ਹੇਮਕੁੰਟ ਸਾਹਿਬ, ਰਿਸ਼ੀਕੇਸ਼ (ਉੱਤਰਾਖੰਡ) ਤੇ ਪਟਨਾ ਸਾਹਿਬ (ਬਿਹਾਰ) ਆਦਿ ਗੁਰਦੁਆਰਿਆਂ ਦੇ ਦਰਸ਼ਨ ਕਰੇਗਾ। ਅਟਾਰੀ ਸਰਹੱਦ ਤੋਂ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਰਾਹੀਂ ਜਥਾ ਅੰਮ੍ਰਿਤਸਰ ਲਈ ਰਵਾਨਾ ਹੋਇਆ।