ਪੱਤਰ ਪ੍ਰੇਰਕ
ਪੱਟੀ, 3 ਸਤੰਬਰ
ਅੱਜ ਦੇਰ ਸ਼ਾਮ ਪੱਟੀ ਸ਼ਹਿਰ ਦੀ ਬਾਹਮਣੀ ਰੋਡ ’ਤੇ ਤਿੰਨ ਮੋਟਸਾਈਕਲ ਸਵਾਰਾਂ ਨੇ ਖੇਤ ‘ਚ ਕੰਮ ਕਰਦੇ ਦੋ ਵਿਅਕਤੀਆਂ ਨਾਲ ਲੜਾਈ ਝਗੜਾ ਕੀਤਾ ਤੇ ਗੋਲੀਆਂ ਮਾਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਸੁਰਜੀਤ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਨੇੜੇ ਤਾਰਾਂ ਵਾਲਾ ਸਕੂਲ ਪੱਟੀ ਨੇ ਦੱਸਿਆ ਕਿ ਉਹ ਅਪਣੇ ਲੜਕੇ ਕਰਨਬੀਰ ਸਿੰਘ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਤਿੰਨ ਮੋਰਸਾਈਕਲ ਸਵਾਰਾਂ ਨੇ ਜ਼ਮੀਨ ਵਿੱਚ ਆਣ ਕਿ ਉਨ੍ਹਾਂ ਨਾਲ ਲੜਾਈ ਝਗੜਾ ਕਰਦਿਆਂ ਉਸਦੇ ਲੜਕੇ ਕਨਬੀਰ ਸਿੰਘ ਦੀ ਬੇਸਬਾਲ ਬੱਲੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਉਸ ਨੂੰ ਛਡਾਉਣ ਲਈ ਅੱਗੇ ਹੋਇਆ ਤਾਂ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਕੱਢ ਲਈ ਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਦੋਵੇ ਪਿਉ ਪੁੱਤਰ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਡੀਐੱਸਪੀ ਪੱਟੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।