ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨ ਨੂੰ ਅੱਜ ਉਸ ਸਮੇਂ ਭਾਰੀ ਸਮਰਥਨ ਮਿਲਿਆ, ਜਦੋ ਸੈਂਟਰ ਆਫ ਟਰੇਡ ਯੂਨੀਅਨ(ਸੀਟੂ) ਨਾਲ ਸਬੰਧਤ ਜਥੇਬੰਦੀਆ ਦੇ ਮਜ਼ਦੂਰ ਮਾਰਚ ਕਰਦੇ ਹੋਏ ਸਿੰਘੂ ਮੋਰਚੇ ਤੇ ਪੰਡਾਲ ਵਿੱਚ ਪੁੱਜੇ। ਇਸ ਦੀ ਅਗਵਾਈ ਸੀਟੀਯੂ ਪ੍ਰਧਾਨ ਵਿਜੇ ਮਿਸ਼ਰਾ, ਜਨਰਲ ਸਕੱਤਰ ਨੱਥਾ ਸਿੰਘ, ਜਇੰਟ ਸਕੱਤਰ ਦੇਵ ਰਾਜ ਵਰਮਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪ੍ਰਧਾਨ ਗੰਗਾ ਪ੍ਰਸਾਦ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਸ਼ਿਵ ਕੁਮਾਰ, ਮਨਰੇਗਾ ਵਰਕਰਜ਼ ਯੂਨੀਅਨ ਆਗੂ ਗੁਰਮੇਲ ਕੌਰ ਨੇ ਕੀਤੀ। ਮੋਰਚਾ ਵੱਲੋ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜੱਥਿਆ ਦਾ ਨਿੱਘਾ ਸਵਾਗਤ ਕੀਤਾ। ਮਜ਼ਦੂਰ ਆਗੂਆ ਨੇ ਸੰਘਰਸ਼ ਦੀ ਜਿੱਤ ਤੱਕ ਲਗਾਤਾਰ ਸਮਰਥਨ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਜਗਤਾਰ ਸਿੰਘ ਕਰਮਪੁਰਾ, ਹਰੀ ਸਿੰਘ ਪਟਿਆਲਾ, ਜਗਦੀਸ਼ ਚੰਦਰ, ਜਸਵੰਤ ਸਿੰਘ ਬੁੱਟਰ, ਤਿਲਕ ਰਾਜ, ਗੁਰਦੀਪ ਕਲਸੀ,ਬਲਵਿੰਦਰ ਸਿੰਘ ਭਲੱਥ ਹਾਜ਼ਰ ਸਨ।