ਸੰਜੀਵ ਬੱਬੀ
ਚਮਕੌਰ ਸਾਹਿਬ, 3 ਜਨਵਰੀ
ਇਥੇ ਮਾਣੇਮਾਜਰਾ ਮੋੜ ’ਤੇ ਅੱਜ ਦੇਰ ਸ਼ਾਮ ਅਵਤਾਰ ਫਰਨੀਚਰ ਹਾਊਸ ਤੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਦੁਕਾਨ ’ਤੇ ਬਣੇ ਚੁਬਾਰੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਚੁਬਾਰੇ ਵਿੱਚ ਪਿਆ ਫਰਨੀਚਰ ਸਮੇਤ ਹੋਰ ਸਾਮਾਨ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ ’ਤੇ ਪਹੁੰਚੀ ਨਗਰ ਪੰਚਾਇਤ ਦੀ ਅੱਗ ਬੁਝਾਊ ਗੱਡੀ ਨੇ ਅੱਗ ’ਤੇ ਕਾਬੂ ਪਾਇਆ ਪਰ ਜੇਕਰ ਅੱਗ ਬੁਝਾਊ ਗੱਡੀ ਤੁਰੰਤ ਨਾ ਪਹੁੰਚਦੀ ਤਾਂ ਨਾਲ ਲੱਗਦੇ ਘਰਾਂ ਸਮੇਤ ਦੁਕਾਨਾਂ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲੈਣਾ ਸੀ ਜਿਸ ਕਾਰਨ ਹੋਰ ਵੀ ਨੁਕਸਾਨ ਹੋਣਾ ਸੀ। ਦੁਕਾਨ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਚੁਬਾਰੇ ਵਿੱਚ ਅਚਾਨਕ ਬਿਜਲੀ ਦੇ ਚੰਗਿਆੜਿਆਂ ਕਾਰਨ ਅੱਗ ਲੱਗ ਗਈ ਜਿਸ ਕਾਰਨ ਕੀਮਤੀ ਗੱਦੇ, 12 ਪਲਾਸਟਿਕ ਦੇ ਕੁੂਲਰ ਸਮੇਤ ਕੀਮਤੀ ਲੱਕੜ ਅੱਗ ਕਾਰਨ ਸੜ ਕੇ ਸੁਆਹ ਹੋ ਗਈ।