ਦੋਦਾ: ਪਿੰਡ ਕੋਟਲੀ ਅਬਲੂ ਵਿੱਚ ਬੀਤੀ ਦੇਰ ਸ਼ਾਮ ਨਸ਼ੇ ਦੇ ਆਦੀ ਇੱਕ ਨੌਜਵਾਨ ਨੇ ਇੱਟ ਮਾਰ ਕੇ ਆਪਣੇ ਪਿਤਾ ਬਲਦੇਵ ਸਿੰਘ (60) ਦੀ ਹੱਤਿਆ ਕਰ ਦਿੱਤੀ। ਡੀਐੱਸਪੀ ਗਿੱਦੜਬਹਾ ਜਸਬੀਰ ਸਿੰਘ ਤੇ ਥਾਣਾ ਕੋਟਭਾਈ ਦੇ ਮੁਖੀ ਰਮਨ ਕੰਬੋਜ ਨੇ ਪੁਲੀਸ ਪਾਰਟੀ ਸਣੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਦੇ ਭਤੀਜੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਬਲਦੇਵ ਸਿੰਘ ਦਾ ਉਸ ਦੇ ਪੁੱਤਰ ਮਨਜਿੰਦਰ ਸਿੰਘ (32) ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਨਜਿੰਦਰ ਲੰਬੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੈ ਅਤੇ ਆਪਣੇ ਪਿਤਾ ’ਤੇ ਆਪਣਾ ਵਿਆਹ ਕਰਵਾਉਣ ਲਈ ਦਬਾਅ ਪਾਉਂਦਾ ਸੀ। ਇਸੇ ਝਗੜੇ ਕਾਰਨ ਉਸ ਨੇ ਕੱਲ੍ਹ ਇੱਟ ਮਾਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮਨਜਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ