ਲੁਧਿਆਣਾ: ਰੂਸ ਦੇ ਪ੍ਰਯਾਨਿਸ਼ਨੀਕੋਵ ਇੰਸਟੀਚਿਊਟ ਆਫ ਐਗਰੋਕੈਮਿਸਟਰੀ ਦੇ ਪੰਜ ਮੈਂਬਰੀ ਵਫ਼ਦ ਨੇ ਕੀਟ ਵਿਗਿਆਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਦੀ ਤਲਾਸ਼ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀਆਈਏ, ਰੂਸ ਦੇ ਨਿਰਦੇਸ਼ਕ ਡਾ. ਸਰਗੇਈ ਸਕੁਰਕਿਨ ਦੀ ਅਗਵਾਈ ਵਾਲੇ ਵਫ਼ਦ ਵਿੱਚ ਉਪ ਨਿਰਦੇਸ਼ਕ ਡਾ. ਅਲੈਕਸੀ ਬੇਰੇਜਨੋ, ਖੋਜ ਪ੍ਰਯੋਗਸ਼ਾਲਾ ਦੇ ਮੁਖੀ ਡਾ. ਮਾਰੀਆ ਮੁਖੀਨਾ, ਸੀਨੀਅਰ ਖੋਜ ਅਧਿਕਾਰੀ ਡਾ. ਇਰੀਨਾ ਬਾਈਕੋਵਸਕੀਆ ਤੇ ਡਾ. ਅੰਨਾ ਸਕੁਰਕੀਨਾ ਸ਼ਾਮਲ ਸਨ। ਉਨ੍ਹਾਂ ਨੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ, ਸਾਬਕਾ ਵਾਈਸ ਚਾਂਸਲਰ ਤੇ ਵਰਤਮਾਨ ਵਿੱਚ ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ ਤੋਂ ਇਲਾਵਾ ਹੋਰ ਮਾਹਿਰਾਂ ਨਾਲ ਗੱਲਬਾਤ ਕੀਤੀ। -ਖੇਤਰੀ ਪ੍ਰਤੀਨਿਧ