ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 7 ਮਈ
ਸੰਗਤ ਪੁਲੀਸ ਨੇ ਸ਼ੁੱਕਰਵਾਰ ਸ਼ਾਮ ਨੂੰ ਬਠਿੰਡਾ ਤੋਂ 50 ਦੇ ਲਗਪਗ ਪਰਵਾਸੀ ਮਜ਼ਦੂਰਾਂ ਨੂੰ ਬਿਹਾਰ ਲਿਜਾ ਰਹੀ ਬੱਸ ਨੂੰ ਫੜ ਕੇ ਥਾਣੇ ਬੰਦ ਕਰ ਦਿੱਤਾ। ਜਾਣਕਾਰੀ ਮੁਤਾਬਕ, ਬਠਿੰਡਾ ਦੀ ਇੱਕ ਨਿੱਜੀ ਕੰਪਨੀ ਦੀ ਬੱਸ (ਨੰਬਰ ਪੀਬੀ 03 ਏ ਐਫ 7131) ਮਜ਼ਦੂਰਾਂ ਨੂੰ ਬਿਹਾਰ ਛੱਡਣ ਜਾ ਰਹੀ ਸੀ। ਉਨ੍ਹਾਂ ਤੋਂ ਪ੍ਰਤੀ ਸਵਾਰੀ 2500 ਰੁਪਏ ਕਿਰਾਇਆ ਵਸੂਲਿਆ ਗਿਆ। ਬੱਸ ਵਿੱਚ ਡਰਾਈਵਰ ਸਣੇ 51 ਲੋਕ ਸਵਾਰ ਸਨ। ਥਾਣਾ ਸੰਗਤ ਦੇ ਮੁਖੀ ਗੌਰਵਬੰਸ਼ ਸਿੰਘ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਜਗਸੀਰ ਸਿੰਘ ਵਾਸੀ ਹੀਰੋਂ ਕਲਾ ਅਤੇ ਮਾਲਕ ਨਸੀਬ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।