ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਜੂਨ
ਸੂਬੇ ਦੀ ਬਿਜਲੀ ਕੰਪਨੀ ਟਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ ਮੁਲਾਜ਼ਮਾਂ ਦੀ ਸਿੱਧੀ ਭਰਤੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਸੀਏ ਸੰਜੀਵ ਸ਼ਰਮਾ ਨੇ ਦੱਸਿਆ ਕਿ ਕਾਰਪੋੋਰੇਸ਼ਨ ਵਿੱਚ ਸਟਾਫ ਦੀ ਘਾਟ ਪੂਰੀ ਕਰਨ ਲਈ ਸਿੱਧੀ ਭਰਤੀ ਰਾਹੀਂ 991 ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਇਹ ਜਾਣਕਾਰੀ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਪੱਧਰੀ ਵਫ਼ਦ ਨਾਲ ਮੁਲਾਜ਼ਮ ਮਸਲਿਆਂ ’ਤੇ ਕੀਤੀ ਗੱਲਬਾਤ ਦੌਰਾਨ ਦਿੱਤੀ, ਜਿਸ ਅਨੁਸਾਰ ਇਸ ਸਿੱਧੀ ਭਰਤੀ ਵਿੱਚ 350 ਸਹਾਇਕ ਲਾਈਨਮੈਨ, 150 ਸਹਾਇਕ ਸਬ-ਅਟੈਂਡੈਟ, 200 ਜੂਨੀਅਰ ਇੰਜਨੀਅਰ ਸਬ ਸਟੇਸ਼ਨ, 180 ਕਲਰਕ ਸ਼ਾਮਲ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਸਹਾਇਕ ਲਾਈਨਮੈਨ ਅਤੇ ਏਐੱਸਐੱਸ ਦੀ ਥਾਂ ’ਤੇ ਲਾਈਨਮੈਨ ਅਤੇ ਸਬ ਸਟੇਸ਼ਨ ਅਟੈਂਡੈਟ ਪਹਿਲਾਂ ਦੀ ਤਰ੍ਹਾਂ ਭਰਤੀ ਕੀਤੇ ਜਾਣ।