ਭਵਾਨੀਗੜ੍ਹ: ਪਿੰਡ ਰਾਮਗੜ੍ਹ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਪਿੰਡ ਦੇ ਬਾਹਰੀ ਇਲਾਕੇ ਤੱਕ ਫੈਲ ਗਈ। ਅੱਗ ਨੇ ਮਜ਼ਦੂਰ ਮਹਿੰਦਰ ਸਿੰਘ ਦੇ ਭੇਡਾਂ ਦੇ ਵਾੜੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਸ ਦੀਆਂ 60 ਭੇਡਾਂ ਜਿਊਂਦੀਆਂ ਸੜ ਗਈਆਂ। ਇਸ ਤੋਂ ਇਲਾਵਾ ਹੋਰ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ। -ਪੱਤਰ ਪ੍ਰੇਰਕ