ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 16 ਫਰਵਰੀ
ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਤੇ ਕਰੋਨਾ ਸੰਕਟ ਛਾ ਗਿਆ, ਜਿਸ ਕਾਰਨ ਇਥੇ 6 ਵਿਦਿਆਰਥੀ, 2 ਅਧਿਆਪਕ ਅਤੇ ਇੱਕ ਸੇਵਾਦਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਚੌਂਤਾ ਸਕੂਲ ਦੀ ਅਧਿਆਪਕ ਕਰੋਨਾ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਸਕੂਲ ਵਿਚ ਟੈਸਟ ਕਰਨੇ ਸ਼ੁਰੂ ਕਰ ਦਿੱਤੇ। ਸਿਹਤ ਵਿਭਾਗ ਨੇ ਹੁਣ ਤੱਕ 410 ਵਿਦਿਆਰਥੀਆਂ ਦੇ ਟੈਸਟ ਕੀਤੇ, ਜਿਨ੍ਹਾਂ ’ਚੋਂ 6 ਦੀ ਰਿਪੋਰਟ ਪਾਜ਼ੇਟਿਵ ਆ ਗਈ, ਜੋ ਸਾਰੇ 12ਵੀਂ ਦੇ ਹਨ। ਇਸ ਤੋਂ ਇਲਾਵਾ ਵਿਭਾਗ ਨੇ 20 ਅਧਿਆਪਕਾਂ ਦਾ ਕਰੋਨਾ ਟੈਸਟ ਕੀਤਾ, ਜਿਸ ’ਚ ਇੱਕ ਹੋਰ ਅਧਿਆਪਕ ਪਾਜ਼ੇਟਿਵ ਆਇਆ ਅਤੇ ਨਾਲ ਹੀ ਸਕੂਲ ’ਚ ਕੰਮ ਕਰਨ ਵਾਲਾ ਸੇਵਾਦਾਰ ਵੀ ਇਸ ਦੀ ਲਪੇਟ ’ਚ ਆ ਗਿਆ। ਸਕੂਲ ’ਚ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਸਾਰੇ ਕਰਮਚਾਰੀਆਂ ਦੇ ਕਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਸਕੂਲ ਪ੍ਰਿੰਸੀਪਲ ਰੋਮਾ ਰਾਣੀ ਅਨੁਸਾਰ ਸਕੂਲ ’ਚ ਹੋਰ ਵੀ ਜੋ ਵਿਦਿਆਰਥੀ ਹਨ ਉਨ੍ਹਾਂ ਦੀ ਸਿਹਤ ਵਿਭਾਗ ਵਲੋਂ ਕਰੋਨਾ ਜਾਂਚ ਕੀਤੀ ਜਾ ਰਹੀ ਹੈ। ਉ