ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਅਕਤੂਬਰ
ਫ਼ਿਰੋਜ਼ਪੁਰ ’ਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਕੋਲੋਂ ਬੀਐੱਸਐੱਫ਼ ਨੇ ਖੇਤ ਵਿਚ ਪਏ ਬੈਗ ਵਿਚੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਬੀਐੱਸਐੱਫ਼ ਦੀ 136ਵੀਂ ਬਟਾਲੀਅਨ ਦੇ ਜਵਾਨਾਂ ਨੇ ਇਸ ਬੈਗ ਵਿਚੋਂ ਤਿੰਨ ਏਕੇ 47 ਰਾਈਫ਼ਲਾਂ ਅਤੇ ਛੇ ਖਾਲੀ ਮੈਗਜ਼ੀਨ, ਤਿੰਨ ਮਿੰਨੀ ਏਕੇ 47 ਰਾਈਫ਼ਲਾਂ ਅਤੇ ਛੇ ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਪਿਸਤੌਲ ਅਤੇ ਦੋ ਸੌ ਕਾਰਤੂਸ ਬਰਾਮਦ ਕੀਤੇ ਹਨ।
ਇਹ ਸਾਰੇ ਹਥਿਆਰ ਜ਼ੀਰੋ ਲਾਈਨ ਦੇ ਨਜ਼ਦੀਕ ਸਥਿਤ ਬੀਐੱਸਐੱਫ ਦੀ ਜਗਦੀਸ਼ ਚੌਕੀ ਦੇ ਨੇੜਿਓਂ ਬਰਾਮਦ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨੀ ਸਮਗਲਰਾਂ ਵੱਲੋਂ ਭੇਜੇ ਗਏ ਹਨ। ਬੀਐੱਸਐੱਫ਼ ਅਤੇ ਪੁਲੀਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।