ਜਸਬੀਰ ਸਿੰਘ ਚਾਨਾ
ਫਗਵਾੜਾ, 10 ਜਨਵਰੀ
ਪਿੰਡ ਮਹੇੜੂ ਵਿੱਚ ਇੱਕ ਪਰਵਾਸੀ ਭਾਰਤੀ ਜੋੜੇ ਨੂੰ ਲੁਟੇਰਿਆਂ ਨੇ ਉਸ ਸਮੇਂ ਲੁੱਟ ਲਿਆ ਜਦੋਂ ਉਹ ਫ਼ਰਾਲਾ ਸੜਕ ’ਤੇ ਬਣੀ ਇੱਕ ਧਾਰਮਿਕ ਜਗ੍ਹਾ ’ਤੇ ਮੱਥਾ ਟੇਕਣ ਲਈ ਆਏ ਸਨ। ਜਾਣਕਾਰੀ ਮੁਤਾਬਕ ਪਰਵਾਸੀ ਭਾਰਤੀ ਹਰਵਿੰਦਰ ਸਿੰਘ ਸੰਧੂ ਕੱਕੜ ਕਲਾਂ ਦਾ ਵਸਨੀਕ ਹੈ। ਉਹ ਆਪਣੀ ਪਤਨੀ ਨਾਲ ਆਪਣੀ ਭੂਆ ਕਮਲਜੀਤ ਕੌਰ ਦੇ ਘਰ ਪਿੰਡ ਮਹੇੜੂ ਆਇਆ ਸੀ। ਜਦੋਂ ਪਰਿਵਾਰ ਸ਼ਹੀਦਾਂ ਸਿੰਘਾਂ ਦੀ ਜਗ੍ਹਾ ’ਤੇ ਪੁੱਜਾ ਤਾਂ ਮੋਟਰਸਾਈਕਲ ਤੇ ਐਕਟਿਵਾ ’ਤੇ ਕਰੀਬ ਅੱਧੀ ਦਰਜਨ ਲੁਟੇਰੇ ਆਏ ਤੇ ਪਰਿਵਾਰ ਦੇ ਮੱਥਾ ਟੇਕਣ ਮੌਕੇ ਪਿੱਛੇ ਹੀ ਜਾ ਵੜੇ। ਪਰਸ ਲੁਟੇਰਿਆਂ ਨੇ ਚੁੱਕ ਲਏ ਤੇ ਰਿਵਾਲਵਰ ਕੱਢ ਕੇ ਹਰਵਿੰਦਰ ਸਿੰਘ ਦੇ ਪਾਏ ਗਹਿਣੇ ਵੀ ਉਤਰਵਾ ਲਏ। ਪੀੜਤ ਨੇ ਦੱਸਿਆ ਕਿ ਪਰਸ ’ਚ ਕਰੀਬ 58 ਤੋਲੇ ਸੋਨਾ, ਇੱਕ ਆਈ-ਫੋਨ ਤੇ ਇੱਕ ਲੱਖ ਰੁਪਏ ਨਗਦ ਸ਼ਾਮਲ ਸਨ। ਡੀਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।