ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 8 ਦਸੰਬਰ
ਕੈਨੇਡੀਅਨ ਰਿਸ਼ਤੇਦਾਰ ਦੇ ਨਾਮ ‘ਤੇ ਇੱਕ ਵਿਅਕਤੀ ਨਾਲ 5 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਰਣਜੀਤ ਸਿੰਘ ਚੀਮਾ ਵਾਸੀ ਪਿੰਡ ਗੁਣੀਆ ਮਾਜਰੀ ਨੇ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਵੱਲੋਂ ਫੋਨ ਕਰ ਕੇ ਕਿਹਾ ਗਿਆ ਕਿ ਉਹ ਉਸ ਦਾ ਕੈਨੇਡਾ ਰਹਿੰਦਾ ਰਿਸ਼ਤੇਦਾਰ ਗੁਰਭੇਜ ਸਿੰਘ ਚੀਮਾ ਬੋਲ ਰਿਹਾ ਹੈ ਤੇ ਉਸ ਨੇ ਉਸ ਦੇ ਖਾਤੇ ‘ਚ 7 ਲੱਖ 25 ਹਜ਼ਾਰ ਰੁਪਏ ਭੇਜੇ ਹਨ ਜਿਸ ਤੋਂ ਬਾਅਦ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ,’ਮੈਂ ਬੈਂਕ ਤੋਂ ਬੋਲ ਰਿਹਾ ਹਾਂ ਤੇ ਤੁਹਾਡੇ ਖਾਤੇ ‘ਚ ਕਿਸੇ ਨੇ ਕੈਨੇਡਾ ਤੋਂ 7 ਲੱਖ 25 ਹਜ਼ਾਰ ਰੁਪਏ ਭੇਜੇ ਹਨ ਜਿਸ ਤੋਂ ਬਾਅਦ ਫੋਨ ‘ਤੇ ਗੁਰਭੇਜ ਸਿੰਘ ਬਣੇ ਉਕਤ ਵਿਅਕਤੀ ਨੇ ਉਸ ਤੋਂ ਵੱਖ-ਵੱਖ ਖਾਤਿਆਂ ‘ਚ 5 ਲੱਖ 10 ਹਜ਼ਾਰ ਰੁਪਏ ਦੀ ਰਕਮ ਪਵਾ ਲਈ ਤੇ ਹੋਰ ਪੈਸੇ ਪਾਉਣ ਲਈ ਕਹਿਣ ਲੱਗਾ ਜਿਸ ਬਾਰੇ ਸ਼ੱਕ ਪੈਣ ‘ਤੇ ਉਸ ਨੇ ਆਪਣੀ ਕੈਨੇਡਾ ਰਹਿੰਦੀ ਲੜਕੀ ਨੂੰ ਗੁਰਭੇਜ ਸਿੰਘ ਦਾ ਪਤਾ ਕਰਨ ਲਈ ਕਿਹਾ ਜਿਸ ਨੇ ਗੱਲ ਕਰ ਕੇ ਦੱਸਿਆ ਕਿ ਗੁਰਭੇਜ ਸਿੰਘ ਨੇ ਤਾਂ ਕੋਈ ਪੈਸੇ ਮੰਗਵਾਏ ਹੀ ਨਹੀਂ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਬਸੀ ਪਠਾਣਾਂ ਪੁਲੀਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।