ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਕਤੂਬਰ
ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਟਰਾਇਲ ਵਿੱਚ ਪੰਜਾਬ ਭਰ ਤੋਂ 42 ਖਿਡਾਰੀ ਟਰਾਇਲ ਦੇਣ ਪਹੁੰਚੇ। ਚੁਣੀ ਜਾਣ ਵਾਲੀ ਇਹ ਟੀਮ 37ਵੀਆਂ ਨੈਸ਼ਨਲ ਖੇਡਾਂ ਜੋ 25 ਅਕਤੂਬਰ ਤੋਂ 9 ਨਵੰਬਰ ਤੱਕ ਹੋਣਗੀਆਂ, ਵਿੱਚ ਹਿੱਸਾ ਲਵੇਗੀ। ਐਸੋਸੀਏਸ਼ਨ ਦੇ ਆਨਰੇਰੀ ਜਨਰਲ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਚੋਣ ਪੈਨਲ ਵਿੱਚ ਸਾਈ ਤੋਂ ਜਗਦੀਪ ਸਿੰਘ, ਪੰਜਾਬ ਖੇਡ ਵਿਭਾਗ ਵੱਲੋਂ ਗੁਨਜੀਤ ਕੌਰ, ਐਸੋਸੀਏਸ਼ਨ ਕੋਚ ਰਵਿੰਦਰ ਸਿੰਘ ਅਤੇ ਅਨਿਲ ਕੁਮਾਰ ਮਾਹਿਰ ਸ਼ਾਮਿਲ ਸਨ। ਅੱਜ ਟਰਾਇਲ ਦੇਣ ਪਹੁੰਚੇ 42 ਖਿਡਾਰੀਆਂ ਵਿੱਚੋਂ ਚੁਣੇ ਜਾਣ ਵਾਲੇ 19 ਖਿਡਾਰੀ ਕੌਮੀ ਖੇਡਾਂ ਵਿੱਚ ਜਾਣ ਤੋਂ ਪਹਿਲਾਂ 16 ਤੋਂ 29 ਅਕਤੂਬਰ ਨੂੰ ਐੱਸਸੀਡੀ ਸਰਕਾਰੀ ਕਾਲਜ ਵਿੱਚ ਲੱਗਣ ਵਾਲੇ ਤਿਆਰੀ ਕੈਂਪ ਵਿੱਚ ਹਿੱਸਾ ਲੈਣਗੇ।