‘ਨਿਹੰਗ ਜਥੇਬੰਦੀਆਂ ਸਿੰਘੂ ਤੋਂ ਨਹੀਂ ਜਾਣਗੀਆਂ’

‘ਨਿਹੰਗ ਜਥੇਬੰਦੀਆਂ ਸਿੰਘੂ ਤੋਂ ਨਹੀਂ ਜਾਣਗੀਆਂ’

ਮਨਧੀਰ ਿਸੰਘ ਦਿਓਲ

ਨਵੀਂ ਦਿੱਲੀ, 27 ਅਕਤੂਬਰ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ਦੇ ਚੱਲ ਰਹੇ ਮੋਰਚੇ ’ਚ ਲੰਘੇ ਦਿਨੀਂ ਹੋਏ ਲਖਬੀਰ ਸਿੰਘ ਦੇ ਹੋਏ ਕਤਲ ਮਗਰੋਂ ਬਣੇ ਹਾਲਾਤ ’ਤੇ ਚਰਚਾ ਲਈ ਨਿਹੰਗ ਜਥੇਬੰਦੀਆਂ ਨੇ ਚਰਚਾ ਕੀਤੀ ਹੈ। ਇਕੱਠ ’ਚ ਫ਼ੈਸਲਾ ਕੀਤਾ ਗਿਆ ਕਿ ਸਿੰਘੂ ਮੋਰਚੇ ’ਤੇ ਆਏ ਨਿਹੰਗ ਜਥੇ ਮੋਰਚੇ ਤੋਂ ਨਹੀਂ ਜਾਣਗੇ ਤੇ ਦੀਵਾਲੀ ਮਗਰੋਂ 15 ਦਿਨਾਂ ਦੇ ਅੰਦਰ-ਅੰਦਰ ਮਾਲਵੇ, ਮਾਝੇ ਤੇ ਦੋਆਬੇ ’ਚ ਗਿਆਰਾਂ-ਗਿਆਰਾਂ ਜਾਂ ਅੱਠ-ਅੱਠ ਦੀ ਗਿਣਤੀ ’ਚ ਨਿਹੰਗ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਭੇਜੇ ਜਾਣਗੇ।

ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਦੱਸਿਆ ਕਿ ਕਈ ਮੁਲਕਾਂ ਦੀ ਸੰਗਤ ਵੱਲੋਂ ਨਿਹੰਗਾਂ ਨੂੰ ਮੋਰਚੇ ’ਚ ਡਟੇ ਰਹਿਣ ਲਈ ਕਿਹਾ ਗਿਆ ਹੈ। ਨਿਹੰਗਾਂ ਨੇ ਕਿਹਾ ਕਿ ਪੰਜਾਬ ’ਚ ਥਾਂ-ਥਾਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਲਈ ਪਿੰਡ ਪੱਧਰ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ਢੁੱਕਵੇਂ ਪ੍ਰਬੰਧ ਦੇਖਣ ਲਈ ਪਹਿਲਾਂ ਬਾਬਾ ਚੜ੍ਹਤ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਨਿਹੰਗ ਆਗੂਆਂ ਦੀ ਅਗਵਾਈ ਹੇਠ ਜਥੇ ਭੇਜੇ ਜਾਣਗੇ ਰਾਜਾ ਰਾਜ ਸਿੰਘ ਨੇ ਦੱਸਿਆ ਕਿ ਜੋ ਸੁਝਾਅ ਨਿਹੰਗ ਜਥੇਬੰਦੀਆਂ ਨੂੰ ਆਏ ਹਨ ਉਨ੍ਹਾਂ ’ਤੇ ਵਿਚਾਰ ਕਰਕੇ ਲਏ ਜਾਣ ਵਾਲੇ ਫ਼ੈਸਲੇ ਬਾਰੇ 28 ਅਕਤੂਬਰ ਸ਼ਾਮ ਨੂੰ ਦੱਸਿਆ ਜਾਵੇਗਾ। ਦੂਜੇ ਪਾਸੇ ਨਿਹੰਗ ਮੁਖੀ ਬਾਬਾ ਮਾਨ ਸਿੰਘ ਨੇ ਕਿਹਾ ਕਿ ਅੱਜ ਸਿੰਘੂ ਬਾਰਡਰ ’ਤੇ ਹੋਏ ਨਿਹੰਗਾਂ ਦੇ ਸਮਾਗਮ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਬਾ ਅਮਨ ਸਿੰਘ ਗ੍ਰਿਫ਼ਤਾਰੀ ਦੇਣ ਲਈ ਤਿਆਰ ਹੈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All