ਪੱਤਰ ਪ੍ਰੇਰਕ
ਅਟਾਰੀ, 17 ਅਗਸਤ
ਭਾਰਤੀ ਕਸਟਮ ਵਿਭਾਗ ਵੱਲੋਂ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਸੰਗਠਿਤ ਚੈੱਕ ਅਟਾਰੀ ਸਰਹੱਦ ਪੁੱਜੇ ਡਰਾਈ ਫਰੂਟ ਦੇ ਟਰੱਕ ਦੀ ਚੈਕਿੰਗ ਦੌਰਾਨ 360 ਗ੍ਰਾਮ ਪਾਊਡਰ ਬਰਾਮਦ ਹੋਇਆ। ਜਾਣਕਾਰੀ ਅਨੁਸਾਰ ਅੱਜ ਅਫ਼ਗਾਨਿਸਤਾਨ ਤੋਂ ਡਰਾਈ ਫਰੂਟ ਨਾਲ ਭਰਿਆ ਟਰੱਕ ਪਾਕਿਸਤਾਨ ਦੇ ਰਸਤੇ ਜਿਉਂ ਹੀ ਅਟਾਰੀ ਸਰਹੱਦ ’ਤੇ ਪੁੱਜਿਆ, ਮਗਰੋਂ ਭਾਰਤੀ ਕਸਟਮ ਵਿਭਾਗ ਦੇ ਅਧਿਕਾਰੀ ਜਾਂਚ ਕਰਨ ਲਈ ਮੌਕੇ ’ਤੇ ਪੁੱਜੇ। ਅਧਿਕਾਰੀਆਂ ਵੱਲੋਂ ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਹੇਠਾਂ ਤਲਾਸ਼ੀ ਲੈਣ ’ਤੇ ਇੱਕ ਪੈਕਟ ਬਰਾਮਦ ਹੋਇਆ। ਜਦੋਂ ਇਸ ਪੈਕਟ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚੋਂ 360 ਗ੍ਰਾਮ ਪਾਊਡਰ ਬਰਾਮਦ ਹੋਇਆ। ਵਿਭਾਗ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।