ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਚੌਵੀ ਘੰਟਿਆਂ ਦੌਰਾਨ 34 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ’ਚੋਂ 14 ਮ੍ਰਿਤਕ ਪਟਿਆਲਾ ਜ਼ਿਲ੍ਹੇ ਤੇ 12 ਹੋਰਨਾਂ ਜ਼ਿਲ੍ਹਿਆਂ ਜਦਕਿ 8 ਮ੍ਰਿਤਕ ਬਾਹਰਲੇ ਰਾਜਾਂ ਤੋਂ ਸਨ। ਇਸ ਹਸਪਤਾਲ ਵਿਚ ਜਿੱਥੇ ਪੰਜਾਬ ਦੇ ਦਰਜਨ ਭਰ ਜ਼ਿਲ੍ਹਿਆਂ ਤੋਂ ਕਰੋਨਾ ਪੀੜਤ ਦਾਖ਼ਲ ਕੀਤੇ ਜਾਂਦੇ ਹਨ ਉਥੇ ਹੀ ਹੁਣ ਹੋਰਨਾਂ ਰਾਜਾਂ ਦੇ ਮਰੀਜ਼ ਵੀ ਇੱਥੇ ਆ ਰਹੇ ਹਨ। ਪਹਿਲਾਂ ਕਰੋਨਾ ਮਰੀਜ਼ਾਂ ਨੂੰ ‘ਮਦਰ ਐਂਡ ਚਾਈਲਡ ਕੇਅਰ ਸੈਂਟਰ’ ਵਿਚ ਹੀ ਰੱਖਿਆ ਜਾਂਦਾ ਰਿਹਾ ਹੈ ਪਰ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲ ਦੇ ‘ਸੁਪਰ ਸਪੈਸ਼ਲਿਟੀ ਬਲਾਕ’ ਵਿਚ ਵੀ ਕਰੋਨਾ ਮਰੀਜ਼ਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ। ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਪੁਸ਼ਟੀ ਕੀਤੀ ਹੈ।