ਅੰਮ੍ਰਿਤਸਰ: ਯੂਪੀ ਪੁਲੀਸ ਤੇ ਪੰਜਾਬ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਲਖਨਊ ਤੋਂ ਗ੍ਰਿਫ਼ਤਾਰ ਕੀਤੇ ਕਥਿਤ ਖਾਲਿਸਤਾਨੀ ਜਗਦੇਵ ਸਿੰੰਘ ਉਰਫ ਜੱਗਾ ਦੀ ਨਿਸ਼ਾਨਦੇਹੀ ’ਤੇੇ ਅੱਜ 3 ਪਿਸਤੌਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਉਸ ਨੂੰ ਬੀਤੇ ਕੱਲ੍ਹ ਅਦਾਲਤ ਨੇ 15 ਫਰਵਰੀ ਤਕ ਪੁਲੀਸ ਰਿਮਾਂਡ ’ਤੇ ਭੇਜਿਆ ਸੀ। ਪੁਲੀਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਅੰਮ੍ਰਿਤਸਰ-ਤਰਨ ਤਾਰਨ ਸੜਕ ਤੋਂ ਅਸਲਾ ਬਰਾਮਦ ਕੀਤਾ।
-ਟਨਸ