ਡੀਪੀਐੱਸ ਬੱਤਰਾ
ਸਮਰਾਲਾ, 2 ਦਸੰਬਰ
ਅੱਜ ਤੜਕੇ ਤਿੰਨ ਵਜੇ ਨੇੜਲੇ ਪਿੰਡ ਲੱਲ ਕਲਾਂ ਦੀ ਐੱਚਡੀਐੱਫਸੀ ਬੈਂਕ ਬ੍ਰਾਂਚ ਦੇ ਏਟੀਐੱਮ ’ਚੋਂ ਕਾਰ ਸਵਾਰ ਲੁਟੇਰੇ 26 ਲੱਖ 37 ਹਜ਼ਾਰ ਰੁਪਏ ਲੈ ਉੱਡੇ। ਇਨ੍ਹਾਂ ਲੁਟੇਰਿਆਂ ਨੇ ਗੈਸ ਕਟਰ ਨਾਲ ਏਟੀਐੱਮ ਨੂੰ ਕੱਟ ਕੇ ਨਕਦੀ ਲੁੱਟੀ ਅਤੇ ਫ਼ਰਾਰ ਹੋ ਗਏ। ਇਸ ਬੈਂਕ ਦੇ ਏਟੀਐੱਮ ’ਤੇ ਕੋਈ ਵੀ ਗਾਰਡ ਨਿਯੁਕਤ ਨਹੀਂ ਸੀ ਅਤੇ ਇਸ ਲੁੱਟ ਦਾ ਵੀ ਕਾਫੀ ਦੇਰ ਬਾਅਦ ਬੈਂਕ ਖੁੱਲ੍ਹਣ ’ਤੇ ਹੀ ਪਤਾ ਲੱਗਿਆ। ਘਟਨਾ ਦਾ ਪਤਾ ਲੱਗਦੇ ਹੀ ਉੱਚ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ ਅਤੇ ਬੈਂਕ ਸਮੇਤ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲੀਸ ਵੱਲੋਂ ਘੋਖੀ ਜਾ ਰਹੀ ਹੈ।