ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਨਗਰ ਕੌਂਸਲ ਮਾਨਸਾ ਦੀ ਪ੍ਰਧਾਨ ਜਸਵੀਰ ਕੌਰ ਚੌਹਾਨ ਨੂੰ ਕੁਰਸੀ ਤੋਂ ਲਾਹੁਣ ਲਈ ਸ਼ਹਿਰ ਦੇ 27 ’ਚੋਂ 22 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਹੈ। ਪੱਤਰ ਵਿੱਚ ਕੌਂਸਲਰਾਂ ਨੇ ਲਿਖਿਆ ਹੈ ਕਿ ਪ੍ਰਧਾਨ ਨਗਰ ਕੌਂਸਲ ਨੂੰ ਸਹੀ ਤਰੀਕੇ ਨਾਲ ਨਹੀਂ ਰਹੀ ਅਤੇ ਸ਼ਹਿਰ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋ ਰਿਹਾ, ਜਿਸ ਕਾਰਨ ਕੌਂਸਲਰਾਂ ਖ਼ਿਲਾਫ ਸ਼ਹਿਰ ਦੇ ਲੋਕਾਂ ਵਿੱਚ ਰੋਸ ਹੈ। 23 ਅਪਰੈਲ 2021 ਨੂੰ ਤਕਰੀਬਨ ਸਵਾ ਸਾਲ ਪਹਿਲਾ ਜਸਵੀਰ ਕੌਰ ਚੌਹਾਨ (ਵਾਰਡ ਨੰਬਰ 17) ਨੂੰ ਸ਼ਹਿਰ ਦੇ 17 ਕੌਂਸਲਰਾਂ ਨੇ ਪ੍ਰਧਾਨ ਬਣਾਇਆ ਸੀ। ਅੱਜ 22 ਵਾਰਡਾਂ ਦੇ ਕੌਂਸਲਰਜ਼ ਨੇ ਇੱਕਜੁਟ ਹੋ ਕੇ ਪ੍ਰਧਾਨ ਨੂੰ ਅਹੁਦੇ ਤੋਂ ਉਤਾਰਨ ਲਈ ਭਰੋਸੇ ਦਾ ਵੋਟ ਹਾਸਲ ਕਰਨ ਲਈ ਪੱਤਰ ਦਿੱਤਾ ਹੈ, ਜੇ 14 ਦਿਨ ਦੇ ਅੰਦਰ ਅੰਦਰ ਪ੍ਰਧਾਨ ਬਣਦੇ ਕੋਰਮ ਨਾਲ ਕੌਂਸਲਰ ਇਕੱਠੇ ਕਰਕੇ ਮੀਟਿੰਗ ’ਚ ਭਰੋਸਾ ਨਾ ਹਾਸਲ ਕਰ ਸਕੀ ਤਾਂ ਉਸ ਨੂੰ
ਅਹੁਦੇ ਤੋਂ ਉਤਾਰ ਦਿੱਤਾ ਜਾਵੇਗਾ।