ਰਾਜਿੰਦਰ ਜੈਦਕਾ
ਅਮਰਗੜ੍ਹ, 14 ਜੂਨ
ਮਾਹੋਰਾਣਾ ਨਹਿਰ ਦੇ ਪੁਲ ਨੇੜੇ ਦੋ ਵਿਅਕਤੀ ਸੈਲਫ਼ੀ ਲੈਂਦਿਆਂ ਨਹਿਰ ਵਿੱਚ ਡੁੱਬ ਗਏ। ਜਾਣਕਾਰੀ ਅਨੁਸਾਰ ਰਵਿਦਾਸ ਕਲੋਨੀ ਮਾਲੇਰਕੋਟਲਾ ਦੇ ਦੋ ਵਿਅਕਤੀ ਨਰਿੰਦਰ ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਸੋਢੀ ਲਾਲ ਪੁੱਤਰ ਮਹਿੰਦਰ ਸਿੰਘ ਮਾਹੋਰਾਣਾ ਨਹਿਰ ਕੰਢੇ ਸੈਲਫੀਆਂ ਲੈਂਦਿਆਂ ਅਚਾਨਕ ਨਹਿਰ ਵਿੱਚ ਡਿੱਗ ਗਏ। ਮੌਕੇ ’ਤੇ ਗੋਤਾਖੋਰ ਨੇ ਸੋਢੀ ਲਾਲ ਦੀ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਨੂੰ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ ਗਿਆ ਹੈ। ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਰਾਜ ਕਪੂਰ ਨੇ ਦੱਸਿਆ ਕਿ ਨਹਿਰ ਵਿੱਚ ਡੁੱਬਣ ਵਾਲੇ ਦੋਵੇਂ ਨੌਜਵਾਨ ਵਿਆਹੇ ਹੋਏ ਸਨ। ਨਰਿੰਦਰਪਾਲ ਸਿੰਘ ਦੀ ਲਾਸ਼ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।