ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 14 ਸਤੰਬਰ
ਗੁਰਦਾਸਪੁਰ-ਸ੍ਰੀਹਰਗੋਬਿੰਦਪੁਰ ਮਾਰਗ ਉੱਤੇ ਪੈਂਦੇ ਸੰਤ ਕਬੀਰ ਸਕੂਲ ਸੁਲਤਾਨਪੁਰ ਸਾਹਮਣੇ ਅੱਜ ਬੱਸ ਅਤੇ ਟਰਾਲੇ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਨੇ ਵਾਹਨਾਂ ਦੇ ਚਾਲਕ ਅਤੇ 13 ਬੱਸ ਯਾਤਰੀ ਜ਼ਖ਼ਮੀ ਹੋਏ ਹਨ। ਇਨ੍ਹਾਂ ਨੂੰ ਬੱਬਰੀ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਹਰਦੇਵ ਸਿੰਘ, ਪੰਮਾ, ਅਮਰੀਕ ਮਸੀਹ, ਨੀਰਜ, ਸੁਦੇਸ਼ ਕੁਮਾਰੀ, ਨੇਹਾ, ਸਹਿਜਪ੍ਰੀਤ ਕੌਰ, ਸੀਮਾ, ਨਿਰਮਲਜੀਤ, ਗੁਰਪ੍ਰੀਤ, ਨੀਤੂ ਬਾਲਾ ਆਦਿ ਸ਼ਾਮਲ ਹਨ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਰੀਏ ਦਾ ਭਰਿਆ ਟਰਾਲਾ ਗੁਰਦਾਸਪੁਰ ਵਲੋਂ ਆ ਰਿਹਾ ਸੀ ਤੇ ਬੱਸ ਕਾਹਨੂੰਵਾਨ ਜਾ ਰਹੀ। ਬੱਸ ਚਾਲਕ ਬੱਸ ’ਤੋਂ ਸੰਤੁਲਨ ਗੁਆ ਬੈਠਾ ਜਿਸ ਕਾਰਨ ਇਹ ਹਾਦਸਾ ਵਾਪਰਿਆ।