ਪਰਮਜੀਤ ਸਿੰਘ
ਫਾਜ਼ਿਲਕਾ, 30 ਅਗਸਤ
ਅੱਜ ਫਾਜ਼ਿਲਕਾ ਦੀ ਬੀਐੱਸਐੱਫ ਦੀ 181 ਬਟਾਲੀਅਨ ਨੇ ਭਾਰਤ-ਪਾਕਿ ਸਰਹੱਦ ’ਤੇ 14.790 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਬੀਐੱਸਐੱਫ ਵਲੋਂ ਖਾਨਪੁਰ ਚੈੱਕ ਪੋਸਟ ਤੋਂ ਬਰਾਮਦ ਕੀਤੀ ਗਈ ਹੈ। ਕੌਮਾਂਤਰੀ ਬਾਜ਼ਾਰ ’ਚ ਇਸ ਦੀ ਕੀਮਤ 74 ਕਰੋੜ ਰੁਪਏ ਹੈ। ਹੈਰੋਇਨ ਦੇ 14 ਪੈਕੇਟ ਪੀਲੀ ਐਡਸਿਵ ਟੇਪ ਨਾਲ ਢੱਕੀ ਹੋਈ ਸੀ।ਇਹ ਹੈਰੋਇਨ ਖੇਤਾਂ ’ਚੋਂ ਕੰਡਿਆਲੀ ਤਾਰ ਦੇ ਹੇਠ ਦੱਬੀ ਹੋਈ ਸੀ।ਬੀਐੱਸਐੱਫ ਦੀ 181 ਬਟਾਲੀਅਨ ਦੇ ਅਧਿਕਾਰੀ ਰਮੇਸ਼ ਚੰਦਰ ਦੀ ਸ਼ਿਕਾਇਤ ’ਤੇ ਕਿਸਾਨ ਰਣਵੀਰ ਸਿੰਘ ਵਾਸੀ ਖ਼ਾਨਪੁਰ ਅਤੇ ਕੁਝ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।