ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੂਨ
ਸਥਾਨਕ ਕੇਂਦਰੀ ਜੇਲ੍ਹ ਵਿੱਚੋਂ ਪਿਛਲੇ ਪੰਜ ਮਹੀਨਿਆਂ ਦੌਰਾਨ ਲਗਪਗ 500 ਮੋਬਾਈਲ ਫੋਨ ਫੜੇ ਗਏ ਹਨ, ਜਿਸ ਨਾਲ ਜੇਲ੍ਹ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ। ਇਥੇ ਕੇਂਦਰੀ ਜੇਲ੍ਹ ਵਿੱਚ ਵੱਖ-ਵੱਖ ਤਰ੍ਹਾਂ ਦੇ ਅਪਰਾਧੀ ਜਿਨ੍ਹਾਂ ਵਿੱਚ ਗੈਂਗਸਟਰ, ਨਸ਼ਾ ਤਸਕਰ ਤੇ ਵਿਦੇਸ਼ੀ ਨਾਗਰਿਕ ਵੀ ਇੱਥੇ ਬੰਦ ਹਨ। ਇਹ ਨਸ਼ਾ ਤਸਕਰ ਅਤੇ ਗੈਂਗਸਟਰ ਇੱਥੇ ਜੇਲ੍ਹ ਵਿੱਚੋਂ ਮੋਬਾਈਲ ਫੋਨ ਰਾਹੀਂ ਹੀ ਆਪਣਾ ਨੈੱਟਵਰਕ ਬਾਹਰ ਚਲਾ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਦੀਆਂ ਵੱਖ-ਵੱਖ ਕੇਂਦਰੀ ਅਤੇ ਹੋਰ ਸਬ ਜੇਲ੍ਹਾਂ ਵਿੱਚੋਂ ਲਗਪਗ 1200 ਮੋਬਾਈਲ ਫੋਨ, ਸਿਮ ਕਾਰਡ, ਡਾਟਾ ਕੇਬਲ, ਚਾਰਜਰ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਅੰਮ੍ਰਿਤਸਰ ਵਿੱਚ ਬਣਾਈ ਗਈ ਇਸ ਕੇਂਦਰੀ ਜੇਲ੍ਹ ਦੇ ਬਾਹਰੋਂ ਰੋਜ਼ ਹੀ ਕੁਝ ਨਾ ਕੁਝ ਇਤਰਾਜ਼ਯੋਗ ਵਸਤਾਂ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ।