ਪੱਤਰ ਪ੍ਰੇਰਕ
ਨੰਗਲ, 16 ਅਗਸਤ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਜ਼ਾਦੀ ਦਿਵਸ ਮੌਕੇ ਤੇ ਨੰਗਲ ਵਿਖੇ 105 ਫੁੱਟ ਉਚੇ ਰਾਸ਼ਟਰੀ ਝੰਡਾ ਅਤੇ ਪਿੰਡ ਬਰਾਰੀ ਅਤੇ ਅਜੋਲੀ ਵਿਖੇ ਆਮ ਅਦਾਮੀ ਕਲੀਨਿਕਾਂ ਨੂੰ ਲੋਕ ਅਰਪਣ ਕੀਤਾ| ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਆਪ ਆਗੂ ਡਾ. ਸੰਜੀਵ ਗੌਤਮ ਅਤੇ ਨਗਰ ਕੌਂਸਲ ਨੰਗਲ ਦੇ ਕਾਰਜਸਾਧਕ ਅਧਿਕਾਰੀ ਭੁਪਿੰਦਰ ਸਿੰਘ ਹਾਜ਼ਰ ਸਨ| ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਰਾਸ਼ਟਰੀ ਝੰਡਾ ਅਤੇ ਸਮੱਚਾ ਪ੍ਰੋਜੈਕਟ ਸਾਨੂੰ ਸਾਰਿਆਂ ਨੂੰ ਵਿਕਾਸ ਦੇ ਰਾਹ ’ਤੇ ਲਿਜਾਣ ਲਈ ਪ੍ਰੇਰਿਤ ਕਰੇਗਾ| ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਸਾਡੀ ਆਨ, ਬਾਨ ਤੇ ਸ਼ਾਨ ਹੈ| ਉਨ੍ਹਾਂ ਦੱਸਿਆ ਕਿ 105 ਫੁੱਟ ਉੱਚੇ ਇਸ ਝੰਡੇ ਦੀ ਚੌੜਾਈ 30 ਫੁੱਟ ਤੇ ਉਚਾਈ 20 ਫੁੱਟ ਹੈ ਤੇ ਇਸ ’ਤੇ 12 ਲੱਖ ਰੁਪਏ ਦੀ ਲਾਗਤ ਆਈ ਹੈ|