ਫ਼ਤਹਿਗੜ੍ਹ ਸਾਹਿਬ: ਇੱਥੋਂ ਦੀ ਸਪੈਸ਼ਲ ਅਦਾਲਤ ਦੀ ਜੱਜ ਡਾ. ਹਰਪ੍ਰੀਤ ਕੌਰ ਨੇ ਬਡਾਲੀ ਆਲਾ ਸਿੰਘ ਪੁਲੀਸ ਵੱਲੋਂ 10/7/18 ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਗਏ ਇੰਦਰਜੀਤ ਸਿੰਘ ਉਰਫ ਟੀਟਾ ਵਾਸੀ ਪਿੰਡ ਮਾਣਕਪੁਰ ਥਾਣਾ ਬਨੂੜ (ਪਟਿਆਲਾ) ਨੂੰ ਐਨ.ਡੀ.ਪੀ.ਐੱਸ. ਐਕਟ ਤਹਿਤ ਦੋਸ਼ੀ ਮੰਨਦਿਆਂ 10 ਸਾਲ ਕੈਦ ਬਾਮੁਸ਼ੱਕਤ ਅਤੇ ਇੱਕ ਲੱਖ ਰੁਪਏ ਜੁੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲੀਸ ਨੇ ਮੁਲਜ਼ਮ ਇੰਦਰਜੀਤ ਸਿੰਘ ਉਰਫ ਟੀਟਾ ਕੋਲੋਂ 11 ਨਸ਼ੀਲੇ ਟੀਕੇ ਤੇ 11 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। -ਪੱਤਰ ਪ੍ਰੇਰਕ