ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 30 ਦਸੰਬਰ
ਇਥੇ ਭਾਰਤ ਤੇ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਅੱਜ ਬੀਐੱਸਐੱਫ ਦੇ ਜਵਾਨਾਂ ਨੇ 10 ਪੈਕੇਟ ਹੈਰੋਇਨ, 3 ਪਿਸਟਲ ਅਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਬੀਐੱਸਐੱਫ ਦੀ 89ਵੀਂ ਬਟਾਲੀਅਨ ਦੇ ਜਵਾਨਾਂ ਨੇ ਕਸਬਾ ਕਲਾਨੌਰ ਨੇੜੇ ਕੌਮਾਂਤਰੀ ਸਰਹੱਦ ’ਤੇ ਸਵੇਰੇ ਛੇ ਵਜੇ ਇਨ੍ਹਾਂ ਨੂੰ ਬਰਾਮਦ ਕੀਤਾ। ਪਤਾ ਲੱਗਾ ਹੈ ਕਿ ਸੁਰੱਖਿਆ ਜਵਾਨਾਂ ਨੇ ਸਰਹੱਦ ’ਤੇ ਸਵੇਰੇ ਕੁਝ ਹਰਕਤ ਦੇਖੀ। ਸ਼ੱਕੀ ਸਥਾਨ ’ਤੇ ਜਾਂਚ ਕਰਨ ‘ਤੇ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਗਏ। ਕੁੱਝ ਦਿਨਾਂ ਤੋਂ ਪਾਕਿਸਤਾਨ ਪਾਸੋਂ ਤੋਂ ਡਰੋਨ ਕਈ ਵਾਰ ਇਸੇ ਕਸਬੇ ਵਿੱਚ ਦਾਖਲ ਹੋਇਆ ਸੀ। ਉਸ ਸਮੇਂ ਤੋਂ ਸੁਰੱਖਿਆ ਜਵਾਨ ਚੌਕਸ ਹਨ।