ਪਟਿਆਲਾ (ਰਵੇਲ ਸਿੰਘ ਭਿੰਡਰ): ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਭਾਜਪਾ ਆਗੂਆਂ ਦੇ ਫਲੈਕਸ ਬੋਰਡ ਉਤਾਰ ਦਿੱਤੇ ਗਏ। ਅਜਿਹੇ ਮਾਮਲੇ ’ਚ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਨੇ ਦੱਸਿਆ ਕਿ ਭਾਜਪਾ ਆਗੂਆਂ ਦੇ ਦਿਲ ’ਚ ਕਿਸਾਨ ਸੰਘਰਸ਼ ਦਾ ਕੋਈ ਦਰਦ ਨਹੀਂ ਹੈ, ਇਨ੍ਹਾਂ ਲੋਕਾਂ ਨੂੰ ਨਵੇਂ ਆਹੁਦਿਆਂ ’ਤੇ ਵਧਾਈਆਂ ਦੇ ਬੈਨਰ ਲਾਉਣ ਦੀ ਕਾਹਲ ਬਣੀ ਹੋਈ ਹੈ। ਅਜਿਹੇ ’ਚ ਕਿਸਾਨ ਸੰਘਰਸ਼ ਨੂੰ ਮੁੱਖ ਰੱਖਦਿਆਂ ਯੂਥ ਅਕਾਲੀ ਦਲ ਵੱਲੋਂ ਭਾਜਪਾ ਦੇ ਫਲੈਕਸ ਬੋਰਡ ਉਤਾਰ ਕੇ ਨਗਰ ਨਿਗਮ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾਏ ਜਾਣਗੇ। ਪਤਾ ਲੱਗਿਆ ਹੈ ਕਿ ਦਰਜਨਾਂ ਦੀ ਤਾਦਾਦ ’ਚ ਭਾਜਪਾਈਆਂ ਦੇ ਫਲੈਕਸ ਬੋਰਡ ਉਖਾੜੇ ਗਏ ਹਨ। ਭਾਜਪਾ ਖ਼ਿਲਾਫ਼ ਯੂਥ ਅਕਾਲੀ ਦਲ ਦੀ ਮੁਹਿੰਮ ਦੇਰ ਰਾਤ ਤੱਕ ਜਾਰੀ ਹੈ।