ਪਟਿਆਲਾ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਦੋ ਅਕਤੂਬਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਕਰਵਾਈ ਜਾ ਤੀਜੀ ਯੰਗ ਖ਼ਾਲਸਾ ਮੈਰਾਥਨ ਦੀ ਰਜਿਸਟ੍ਰੇਸ਼ਨ ਵਿਧਾਇਕ ਅਜੀਤਪਾਲ ਕੋਹਲੀ ਨੇ ਓਪਨ ਕੀਤੀ। ਕੋਹਲੀ ਨੇ ਪ੍ਰਬੰਧਕਾਂ ਨੂੰ ਅਜਿਹੇ ਸ਼ਲਾਘਾਯੋਗ ਕਾਰਜਾਂ ਲਈ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਨੇ ਸ਼੍ਰੋਮਣੀ ਕਮੇਟੀ ਵਲੋਂ ਪੂਰਨ ਸਹਿਯੋਗ ਦੇਣ ਦੀ ਹਾਮੀ ਭਰੀ। ਮੈਨੇਜਰ ਜਰਨੈਲ ਸਿੰਘ, ਮੀਤ ਮੈਨੇਜਰ ਕਰਨੈਲ ਸਿੰਘ, ਏ.ਆਈ.ਜੀ. ਹਰਮੀਤ ਹੁੰਦਲ, ਯੰਗ ਖ਼ਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ ਮੌਜੂਦ ਸਨ। -ਖੇਤਰੀ ਪ੍ਰਤੀਨਿਧ