ਪਟਿਆਲਾ: ਜਥੇਬੰਦੀ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ ‘ਵਾਈਓਆਈ’ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਫੁਹਾਰਾ ਚੌਕ ਵਿੱਚ ਫਿਲਮ ਅਦਾਕਾਰਾ ਕੰਗਨਾ ਰਣੌਤ ਦਾ ਪੁਤਲਾ ਫੂਕਿਆ। ਜਥੇਬੰਦੀ ਨੇ ਇਹ ਰੋਸ ਵਿਖਾਵਾ ਕੰਗਨਾ ਵਲੋਂ ਦਿਲੀ ਦੇ ਕਿਸਾਨ ਮੋਰਚੇ ਚ ਸ਼ਾਮਲ 90 ਸਾਲਾ ਬਿਰਧ ਔਰਤ ਦਾ ਸੋਸ਼ਲ ਮੀਡਿਆ ਰਾਹੀਂ ਮਜ਼ਾਕ ਉਡਾਏ ਜਾਣ ਦੇ ਵਿਰੋਧ ਵਜੋਂ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਧਨੌਲਾ ਨੇ ਕਿਹਾ ਕਿ ਕੰਗਨਾ ਦੀ ਇਸ ਹਰਕਤ ਤੋਂ ਇਹ ਸਾਫ ਹੋ ਗਿਆ ਹੈ ਕਿ ਕੰਗਨਾ ਵਰਗੇ ਫਿਲਮੀ ਲੋਕਾਂ ਨੂੰ ਆਮ ਜਨਤਾ ਦੇ ਦੁੱਖ ਦਰਦ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਮੌਕੇ ਹਰਿੰਦਰ ਬੱਬਲ, ਮਨਿੰਦਰ ਮਨੀ, ਸੁਖਵੰਤ ਸੋਨੀ, ਇੰਦਰਜੀਤ ਸ਼ਰਮਾ, ਗੁਲਸ਼ਨ ਕੁਮਾਰ, ਵਿਕਰਮ ਚੌਹਾਨ ਹਾਜ਼ਰ ਸਨ। -ਨਿੱਜੀ ਨਜ਼ਰ ਪ੍ਰੇਰਕ