ਖੇਤਰੀ ਪ੍ਰਤੀਨਿਧ
ਪਟਿਆਲਾ, 19 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਖੋਜ ਵਿਭਾਗ ਵਿੱਚ ‘ਕੋਵਿਡ-19 ਮਹਾਮਾਰੀ ਤੋਂ ਬਾਅਦ ਦਾ ਯੁੱਗ: ਕਲੀਨਿਕ ਖੋਜ ਦੇ ਰੁਝਾਨ’ ਵਿਸ਼ੇ ਉੱਤੇ ਕੌਮੀ ਕਾਨਫਰੰਸ ਤੇ ਵਰਕਸ਼ਾਪ ਕਰਵਾਈ ਗਈ। ਉਦਘਾਟਨੀ ਭਾਸ਼ਣ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਦਿੱਤਾ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ, ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੇ ਅਨੁਸਾਰ 18ਵਾਂ ਸਥਾਨ ਦਿੱਤਾ ਗਿਆ ਹੈ। ਸੇਵੀਸਨ ਲਾਈਫ ਸਾਇੰਸਜ਼ ਚੰਡੀਗੜ੍ਹ ਤੋਂ ਅਰੁਣ ਕੇ ਪ੍ਰਸਾਦ ਮੁੱਖ ਮਹਿਮਾਨ ਸਨ।