ਪੱਤਰ ਪ੍ਰੇਰਕ
ਘਨੌਰ, 6 ਅਕਤੂਬਰ
ਪਿੰਡ ਸ਼ੰਭੂ ਕਲਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਭਾਗ ਦੇ ਐਕਸੀਅਨ ਗੁਰਜੋਤ ਕੌਰ ਦੀ ਅਗਵਾਈ ਵਿੱਚ ਠੋਸ ਤਰਲ ਰਹਿੰਦ -ਖੂੰਹਦ ਅਤੇ ਗੰਦੇ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਸਬੰਧੀ ਵਰਕਸ਼ਾਪ ਲਗਾਈ ਗਈ। ਇਸ ਵਿੱਚ ਬਲਾਕ ਦੇ ਕਰੀਬ 30 ਸਰਪੰਚਾਂ ਅਤੇ ਮੋਹਤਬਰਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਪਿੰਡਾਂ ਦੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਵੱਲੋਂ ਲੋਕਾਂ ਨੂੰ ਪਿੰਡ ਵਿੱਚ ਠੋਸ, ਤਰਲ, ਰਹਿੰਦ – ਖੂੰਹਦ ਪ੍ਰਬੰਧ ਦੀ ਤਕਨੋਲਜੀ ਅਤੇ ਕਾਰਜਸ਼ੀਲ ਪਹਿਲੂਆਂ ਨੂੰ ਸਾਂਝਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਈਈਸੀ ਸਪੈਸ਼ਲਿਸਟ ਸੰਗੀਤਾ ਤਿਰਪਾਠੀ, ਏਈ ਸਤਨਾਮ ਸਿੰਘ ਮੱਟੂ, ਵਿਜੇ ਰਾਣਾ, ਗੁਰਦੀਪ ਸਿੰਘ ਅਤੇ ਭਰਪੂਰ ਸਿੰਘ ਸਮੇਤ ਹੋਰਨਾਂ ਨੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਨੂੰ ਠੋਸ ਤਰਲ ਰਹਿੰਦ ਖੂੰਹਦ ਦੇ ਪ੍ਰਬੰਧ, ਗੰਦੇ ਪਾਣੀ ਦੀ ਨਿਕਾਸੀ ਤੇ ਸਫ਼ਾਈ ਦੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਕਿ ਪਿੰਡ ਦੇ ਆਲੇ ਦੁਆਲੇ ਨੂੰ ਸਿਹਤਮੰਦ, ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਿਆ ਜਾਵੇ। ਇਸ ਮੌਕੇ ਰੁਪਿੰਦਰ ਸਿੰਘ, ਅਵਤਾਰ ਸਿੰਘ, ਹਰਮਨ ਤੇ ਸਰਬਜੀਤ ਕੌਰ ਮੌਜੂਦ ਸਨ।