ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 22 ਫਰਵਰੀ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਕੇਪੀਐੱਮਯੂ) ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਮਜ਼ਬੂਤੀ ਅਤੇ ਸਬੰਧਤ ਵਿਚਾਰਧਾਰਾ ਵਾਲੇ ਕਾਰਕੁਨ ਪੈਦਾ ਕਰਨ ਲਈ ਟਬਿੀ ਰਵਿਦਾਸਪੁਰਾ ਵਿੱਚ ਵਰਕਸ਼ਾਪ ਲਾਈ ਗਈ। ਜ਼ਮੀਨ ਪ੍ਰਾਪਤੀ ਅਤੇ ਜੱਥੇਬੰਦੀ ਦਾ ਵਿਕਾਸ ਵਿਸ਼ੇ ਨੂੰ ਲੈ ਕੇ ਕੀਤੀ ਗਈ ਵਰਕਸ਼ਾਪ ਵਿਚ ਜਥੇਬੰਦੀ ਦੇ ਸੂਬਾ ਸਕੱਤਰ ਧਰਮਪਾਲ ਨਮੋਲ ਨੇ ਕਿਹਾ ਕਿ ਕਿਸੇ ਵੀ ਜਥੇਬੰਦੀ ਦੀ ਸਥਾਪਤੀ ਉਦੋਂ ਹੀ ਮੰਨੀ ਜਾਂਦੀ ਹੈ ਜਦੋਂ ਜਥੇਬੰਦੀ ਨਾਲ ਕੰਮ ਕਰਨ ਵਾਲੇ ਹਰ ਇਕ ਕਾਰਕੁਨ ਦੀ ਵਿਚਾਰਧਾਰਾ ਇਕੋ ਹੀ ਹੋਵੇ। ਆਗੂ ਨੇ ਬਰਾਬਰਤਾ ਦਾ ਸਮਾਜ ਸਿਰਜਣ ਲਈ ਇਕਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਧਾਨ ਬਲਜੀਤ ਨਮੋਲ, ਜਗਦੀਪ ਸਿੰਘ ਕਾਲਾ, ਜਰਨੈਲ ਸਿੰਘ , ਭੋਲਾ ਸਿੰਘ ਨੇ ਵੀ ਸੰਬੋਧਨ ਕੀਤਾ।