ਪੱਤਰ ਪ੍ਰੇਰਕ
ਸਮਾਣਾ, 28 ਦਸੰਬਰ
ਸਮਾਣਾ-ਪਟਿਆਲਾ ਰੋਡ ’ਤੇ ਪਿੰਡ ਢੈਂਠਲ ਕੋਲੋਂ ਲੰਘਦੀ ਭਾਖੜਾ ਨਹਿਰ ’ਚ 47 ਸਾਲਾ ਔਰਤ ਨੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਗੁਰਮੀਤ ਕੌਰ (47) ਦੇ ਪਤੀ ਮੋਹਣ ਸਿੰਘ ਵਾਸੀ ਬਾਦਸ਼ਾਹਪੁਰ ਕਾਲੇਕੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਪਤਨੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ। ਸੋਮਵਾਰ ਸਵੇਰੇ ਉਹ ਕੰਮ ’ਤੇ ਜਾਣ ਲਈ ਘਰੋਂ ਗਈ ਸੀ, ਪਰ ਪਿੰਡ ਢੈਂਠਲ ਕੋਲ ਭਾਖੜਾ ਨਹਿਰ ਵਿੱਚ ਉਸ ਨੇ ਛਾਲ ਮਾਰ ਦਿੱਤੀ। ਲੋਕਾਂ ਨੇ ਉਸ ਨੂੰ ਨਹਿਰ ’ਚੋਂ ਕੱਢਣ ਦੀ ਕੋਸ਼ਿਸ਼ ਸ਼ੁਰੂ ਕੀਤੀ ਤੇ ਕੁਝ ਦੂਰੀ ’ਤੇ ਬਾਹਰ ਕੱਢ ਲਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।