ਪੱਤਰ ਪ੍ਰੇਰਕ
ਪਟਿਆਲਾ 17 ਫਰਵਰੀ
ਜੰਗਲਾਤ ਵਰਕਰਜ਼ ਯੂਨੀਅਨ (ਪੰਜਾਬ) ਪਟਿਆਲਾ ਦੇ ਆਗੂਆਂ ਨਾਲ ਵਣ ਰੇਂਜ ਅਫ਼ਸਰ ਪਟਿਆਲਾ ਦੀ ਬਹਿਸ ਹੋ ਗਈ, ਮਾਮਲਾ ਇਕ ਦੂਜੇ ਨੂੰ ਧਮਕਾਉਣ ਤੱਕ ਵੱਧ ਗਿਆ। ਯੂਨੀਅਨ ਨੇ ਬਿਆਨ ਜਾਰੀ ਕਰਦਿਆਂ ਰੇਂਜ ਅਫ਼ਸਰ ’ਤੇ ਦੋਸ਼ ਲਗਾਏ ਕਿ ਸਾਨੂੰ ਰੇਂਜ ਅਫ਼ਸਰ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਰੇਂਜ ਦਫ਼ਤਰ ’ਚ ਵਿਚਾਰ ਵਟਾਂਦਰਾ ਕਰਨ ਲਈ ਬੁਲਾਇਆ ਗਿਆ ਸੀ। ਦੂਜੇ ਪਾਸੇ ਰੇਂਜ ਅਫ਼ਸਰ ਬਲਬੀਰ ਸਿੰਘ ਢਿੱਲੋਂ ਨੇ ਕਿਹਾ, ‘‘ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ, ਸਗੋਂ ਮੈਂ ਕਿਹਾ ਜਾਇਜ਼ ਮੰਗਾਂ ਹਨ, ਉਹ ਮਨਵਾ ਲਓ ਪਰ ਉਹ ਵਾਧੂ ਮੰਗਾਂ ’ਤੇ ਅੜੇ ਰਹੇ।