ਨਿੱਜੀ ਪੱਤਰ ਪ੍ਰੇਰਕ
ਸਮਾਣਾ, 6 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਦੀ ਅਗਵਾਈ ਹੇਠ ਹੋਈ। ਇਸ ਵਿੱਚ ਜ਼ਿਲ੍ਹਾ ਪਟਿਆਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗੁਰਨਾਮ ਸਿੰਘ ਢੈਂਠਲ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਬੈਂਕਾਂ ਦੇ ਅਧਿਕਾਰੀ ਤਹਿਸੀਲਦਾਰਾਂ ਨਾਲ ਮਿਲ ਕੇ ਪੁਰਾਣੇ ਬਕਾਏ ਦੀ ਵਸੂਲੀ ਵਾਸਤੇ ਕਈ ਪਿੰਡਾਂ ਵਿੱਚ ਕੁਰਕੀ ਦੇ ਸੰਮਨ ਭੇਜ ਕੇ ਨਿਲਾਮੀ ਕਰਾ ਸਕਦੇ ਹਨ, ਜਿਸ ਦਾ ਜਥੇਬੰਦੀ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਯਾਦਵਿੰਦਰ ਸਿੰਘ ਕੂਕਾ, ਬਖਵਿੰਦਰ ਸਿੰਘ ਢੈਂਠਲ, ਗੁਰਦੀਪ ਸਿੰਘ ਕੂਕਾ, ਕੁਲਦੀਪ ਸਿੰਘ ਅਸਮਾਨ ਪੁਰ, ਸੁਖਵੰਤ ਸਿੰਘ ਸਰਪੰਚ ਹਾਜ਼ਰ ਸਨ।