ਖੇਤਰ ਪ੍ਰਤੀਨਿਧ
ਪਟਿਆਲਾ, 15 ਅਪਰੈਲ
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਪਾਰਕਾਂ ਦੀ ਨੁਹਾਰ ਬਦਲੀ ਜਾਵੇਗੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਲਕੇ ਦੇ ਵਸਨੀਕਾਂ ਦੀ ਸੈਰ ਤੇ ਬੱਚਿਆਂ ਦੇ ਖੇਡਣ ਲਈ 15 ਪਾਰਕਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਸੂਬਾ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਵਾਰਡ ਨੰਬਰ-10 ਦੇ ਕੌਂਸਲਰ ਐਡਵੋਕੇਟ ਸੇਵਕ ਸਿੰਘ ਦੀ ਅਗਵਾਈ ਵਿਚ ਹੋਏ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ 44 ਲੱਖ ਨਾਲ ਨਵਾਂ ਪਾਰਕ ਬਣਾਉਣ ਅਤੇ ਵਾਰਡ ਦਾ ਸੁੰਦਰੀਕਰਨ ਕਰਵਾਉਣ ਲਈ ਵਾਰਡ ਦੇ ਵਸਨੀਕਾਂ ਨੇ ਮੋਹਿਤ ਮਹਿੰਦਰਾ ਦਾ ਸਨਮਾਨ ਵੀ ਕੀਤਾ। ਮਹਿੰਦਰਾ ਨੇ ਕਿਹਾ ਕਿ ਹਲਕੇ ਵਿਚ ਪਾਰਕਾਂ ਦੇ ਸੁਧਾਰ ਸਬੰਧੀ ਮੰਗ ਉੱਠੀ ਸੀ, ਜਿਸ ’ਦੇ ਚੱਲਦਿਆਂ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮੀਟਿੰਗ ਕਰਕੇ ਇਹ ਮੰਗ ਪੂਰੀ ਕਰਵਾਈ। ਇਸ ਮੌਕੇ ਜਸਵੰਤ ਸਿੰਘ ਸਾਬਕਾ ਸਰਪੰਚ ਝਿੱਲ, ਐਡਵੋਕੇਟ ਅਮਰਦੀਪ ਸਿੰਘ ਬਿੰਦਰਾ, ਗੁਲਸ਼ਨ ਧਵਨ, ਜਗਤਾਰ ਸਿੰਘ, ਕੇਵਲ ਕ੍ਰਿਸ਼ਨ, ਚਿਰਾਗ ਪਹੂਜਾ ਤੇ ਐਡਵੋਕੇਟ ਜਗਜੀਤ ਸਿੰਘ ਕਵਾਤੜਾ ਮੌਜੂਦ ਰਹੇ।