ਪਟਿਆਲਾ ਮੰਡੀ ਵਿਚ ਦੂਜੇ ਦਿਨ ਹੀ ਕਣਕ ਦੀ ਖ਼ਰੀਦ ਠੁੱਸ

ਪਟਿਆਲਾ ਮੰਡੀ ਵਿਚ ਦੂਜੇ ਦਿਨ ਹੀ ਕਣਕ ਦੀ ਖ਼ਰੀਦ ਠੁੱਸ

ਪਟਿਆਲਾ ਦੀ ਅਨਾਜ ਮੰਡੀ ਵਿੱਚ ਰੋਸ ਪ੍ਰਗਟ ਕਰਦੇ ਹੋਏ ਆੜ੍ਹਤੀ।

ਸਰਬਜੀਤ ਸਿੰਘ ਭੰਗੂ

ਪਟਿਆਲਾ, 12 ਅਪਰੈਲ

ਸਰਹਿੰਦ ਰੋਡ ’ਤੇ ਸਥਿਤ ਪ੍ਰਮੁੱਖ ਨਵੀਂ ਅਨਾਜ ਮੰਡੀ ਵਿਖੇ ਕਣਕ ਦੇ ਖਰਦ ਪ੍ਰਬੰਧ ਦੂਜੇ ਦਿਨ ਹੀ ਠੁੱਸ ਹੋ ਕੇ ਰਹਿ ਗਏ। ਕਿਉਂਕਿ ਪਹਿਲੇ ਦਿਨ ਤਾਂ ਇਥੇ ਆੜ੍ਹਤਆਂ ਦੀ ਹੜਤਾਲ ਕਾਰਨ ਢੁਕਵੇਂ ਰੂਪ ਵਿਚ ਖਰੀਦ ਹੀ ਨਹੀਂ ਸੀ ਸ਼ੁਰੂ ਹੋ ਸਕੀ। ਜਦਕਿ ਦੂਜੇ ਦਿਨ 11 ਅਪਰੈਲ ਨੂੰ ਕਾਂਗਰਸ ਆਗੂ ਹੈਰੀ ਮਾਨ, ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਠੇਕੇਦਾਰ ਗੁਰਮੁਖ ਸਿੰਘ ਅਰਾਈਮਾਜਰਾ ਅਤੇ ਆੜ੍ਹਤੀ ਐਸੋਸੀਏਸ਼ਨ  ਪਟਿਆਲ਼ਾ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਨੇ ਸਾਂਝੇ ਤੌਰ ’ਤੇ ਸ਼ੁਰੂ ਕਰਵਾਈ ਸੀ ਪਰ ਅੱਜ ਇਸ ਮੰਡੀ ਵਿਚ ਬਾਰਦਾਨਾ ਹੀ ਖਤਮ ਹੋ ਗਿਆ ਤੇ  ਢੁੱਕਵੇਂ ਪਾਸ ਵੀ ਨਹੀਂ  ਮਿਲੇ। ਜਿਸ ਕਾਰਨ ਖਰੀਦ ਰੁਕ ਗਈ। ਰੋਸ ਦੀ ਅਗਵਾਈ ਕੱਲ੍ਹ ਖਰੀਦ ਸ਼ੁਰੂ ਕਰਵਾਓਣ ਵਾਲ਼ੇ  ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ  ਨੇ ਕੀਤੀ। ਇਸ ਮੌਕੇ  ਪ੍ਰਧਾਨ ਹਰਜੀਤ ਸ਼ੇਰੂ ਸਮੇਤ ਅਸ਼ੋਕ ਮੋਢੀ, ਖਰਦਮਣ ਰਾਏ ਗੁਪਤਾ, ਚਰਨਦਾਸ ਗੋਇਲ, ਨਰੇਸ਼ ਭੋਲਾ, ਹਰਦੇਵ ਸਿੰਘ ਨੰਦਪੁਰ ਕੇਸ਼ੋਂ, ਦਰਬਾਰਾ ਸਿੱਘ ਜਾਹਲਾਂ, ਸਤਵਿੰਦਰ ਸੈਣੀ , ਕਰਮ ਚੰਦ ,ਰਾਕੇਸ਼ ਭਾਨਰਾ , ਵਿਜੈ ਕੁਮਾਰ ਆਲੋਵਾਲ , ਮਹੇਸ਼ ਕੁਮਾਰ , ਗੋਗੀ ਸਮੇਤ ਹੋਰ ਆੜ੍ਹਤੀ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All