ਪਟਿਆਲਾ: ਦੱਖਣੀ ਕੋਰੀਆ ਵਿੱਚ ਵਿਸ਼ਵ ਕੱਪ ਸਟੇਜ-ਦੋ ਦੇ ਕੰਪਾਊਂਡ ਪੁਰਸ਼ ਸ਼੍ਰੇਣੀ ਵਿੱਚ ਸੋਨ ਤਗ਼ਮਾ ਜੇਤੂ ਪੰਜਾਬੀ ਯੂਨੀਵਰਸਿਟੀ ਦੇ ਤੀਰ-ਅੰਦਾਜ਼ ਅਮਨ ਸੈਣੀ ਦਾ ਦੇਸ਼ ਪਰਤਣ ’ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਵੱਲੋਂ ਨਵੀਂ ਦਿੱਲੀ ਦੇ ਆਈਜੀ ਸਟੇਡੀਅਮ ਵਿੱਚ ਸਵਾਗਤ ਕੀਤਾ ਗਿਆ। ਤੀਰ ਅੰਦਾਜ਼ ਦੀ ਇਸ ਟੀਮ ਦਾ ਸਵਾਗਤ ਕਰਨ ਲਈ ਅਨੁਰਾਗ ਠਾਕੁਰ ਅਤੇ ਸੰਦੀਪ ਪ੍ਰਧਾਨ ਉਚੇਚੇ ਤੌਰ ਉੱਤੇ ਸਟੇਡੀਅਮ ਵਿਚ ਪਹੁੰਚੇ ਸਨ। ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਕੋਚ ਸੁਰਿੰਦਰ ਸਿੰਘ ਤੋਂ ਸਿਖਲਾਈ ਲੈ ਰਹੇ ਅਮਨ ਸੈਣੀ ਖ਼ਾਲਸਾ ਕਾਲਜ ਪਟਿਆਲਾ ਵਿੱਚ ਪੀਜੀਡੀਸੀਏ ਦਾ ਵਿਦਿਆਰਥੀ ਹੈ। -ਪੱਤਰ ਪ੍ਰੇਰਕ