ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 9 ਮਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਫੋਟੋਗਰਾਫੀ ਦੇ ਬੁਨਿਆਦੀ ਨੁਕਤਿਆਂ ਅਤੇ ਮੋਬਾਈਲ ਰਾਹੀਂ ਪ੍ਰੋਫੈਸ਼ਨਲ ਫੋਟੋਗਰਾਫੀ ਕਰਨ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ। ‘ਬੇਸਿਕਸ ਆਫ ਫ਼ੋਟੋਗਰਾਫ਼ੀ ਐਂਡ ਮੋਬਾਈਲ ਫ਼ੋਟੋਗਰਾਫ਼ੀ ਟੂ ਸ਼ੂਟ ਲਾਇਕ ਏ ਪ੍ਰੋਫੈਸ਼ਨਲ’ ਇਸ ਵੈਬਿਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ। ਇਸ ਵੈਬਿਨਾਰ ਦੇ ਬੁਲਾਰੇ, ਫ਼ੋਟੋਗਰਾਫ਼ੀ ਮਾਹਰ ਹਰਦੀਪ ਸਿੰਘ ਅਹੂਜਾ (ਪੀ.ਯੂ.ਪੀ, ਪਟਿਆਲਾ) ਨੇ ਵਿਦਿਆਰਥੀਆਂ ਨੂੰ ਬਿਹਤਰ ਫ਼ੋਟੋਗਰਾਫ਼ੀ ਦੇ ਬਹੁਤ ਸਾਰੇ ਨੁਕਤੇ ਸਮਝਾਏ। ਇਸ ਵੈਬਿਨਾਰ ਵਿੱਚ ਵਿਭਾਗ ਮੁਖੀ ਡਾ. ਮਨਜੀਤ ਸਿੰਘ ਬੰਮਰਾਹ ਵੀ ਸ਼ਾਮਲ ਹੋਏ। ਇਸ ਮੌਕੇ ਇੰਜ. ਰਮਨਦੀਪ ਕੌਰ, ਇੰਜ. ਮਨਦੀਪ ਕੌਰ, ਡਾ. ਰਣਜੀਤ ਕੌਰ, ਡਾ. ਬ੍ਰਹਮਲੀਨ ਸਿੱਧੂ, ਡਾ. ਰਿਚਾ ਸ਼ਰਮਾ, ਡਾ. ਬੇਅੰਤ ਕੌਰ, ਡਾ. ਅਮਨਦੀਪ ਸਿੰਘ ਭੰਡਾਰੀ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।