ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਜੁਲਾਈ
ਇਥੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਿਸਟੀ ਦੇ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ ਵੱਲੋਂ ਉਚੇਰੀ ਸਿੱਖਿਆ ਵਿੱਚ ਸ਼ਾਨਦਾਰ ਪ੍ਰਾਪਤੀ ਵਿਸ਼ੇ ’ਤੇ ਵੈਬਿਨਾਰ ਕਰਵਾਇਆ ਗਿਆ, ਜਿਸ ‘ਚ ਉਚੇਰੀ ਸਿੱਖਿਆ ਨੂੰ ਹੋਰ ਵਧਕੇ ਰੁਜ਼ਗਾਰ ਤੇ ਹੁਨਰ ਮੁਖੀ ਬਣਾਉਣ ’ਤੇ ਜ਼ੋਰ ਦਿੱਤਾ। ਵੈਬਿਨਾਰ ਦਾ ਆਰੰਭ ਯੂਨੀਵਰਿਸਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਮੁੱਖ ਬੁਲਾਰਿਆਂ ਅਤੇ ਹੋਰ ਸ਼ਿਕਰਤ ਕਰਨ ਵਾਲੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਉਚੇਰੀ ਸਿੱਖਿਆ ਦੇ ਵਧਦੇ ਕਦਮਾਂ ‘ਚ ਉਚੇਰੀ ਸਿੱਖਿਆ ਸੰਸਥਾਵਾਂ ਦੀ ਸਿਰਤੋੜ ਭੂਮਿਕਾ ਅਤੇ ਅਨੁਸ਼ਾਸਨ ਨੂੰ ਸਿਹਰਾ ਦਿੱਤਾ। ਜਦੋਂ ਕਿ ਆਪਣੇ ਉਦਘਾਟਨੀ ਭਾਸ਼ਣ ਵਿੱਚ ਆਈ.ਆਈ.ਐਮ. ਨਾਗਪੁਰ ਦੇ ਡਾਇਰੈਕਟਰ ਡਾ. ਭੀਮਰਾਏ ਮੈਤਰੀ ਨੇ ਕਿਹਾ ਕਿ ਉਚੇਰੀ ਸਿੱਖਿਆ ਵਿੱਚ ਉਤੱਮਤਾ ਦੀ ਪ੍ਰਾਪਤੀ ਲਈ ਟੀਚਾ-ਬੱਧ ਕੰਮ ਅਤੇ ਚੰਗੇ ਅਧਿਆਪਕ ਦੀ ਭੂਮਿਕਾ ਅਹਿਮ ਹੈ ਤਾਂ ਜੋ ਵਿਦਿਆ ਦੇ ਨਾਲ ਨਾਲ ਹੁਨਰ ਅਤੇ ਸਮਰੱਥਾ ਦਾ ਵੀ ਪਸਾਰ ਹੋ ਸਕੇ। ਵੈਬਿਨਾਰ ਵਿੱਚ ਗੈਸਟ ਆਫ ਆਨਰ ਵਜੋਂ ਆਈ. ਆਈ.ਐਮ., ਤਿਰੁਿਚਰਾਪੱਲੀ ਦੇ ਪ੍ਰੋ. ਦੀਪਕ ਸੀਵਾਸਤਵਾ ਨੇ ਸ਼ਿਰਕਤ ਕੀਤੀ। ਵੈਬਿਨਾਰ ਦੇ ਅਖੀਰ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਅਨੀਤਾ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਯੂਨੀਵਰਿਸਟੀ ਦੇ ਰਜਿਸਟਰਾਰ ਡਾ. ਧਰਮ ਸਿੰਘ ਸੰਧੂ, ਕੰਟਰੋਲਰ ਪ੍ਰੀਖਿਆਵਾਂ ਡਾ. ਲਖਿਵੰਦਰ ਸਿੰਘ ਤੇ ਹੋਰਨਾਂ ਵੀ ਵਿਚਾਰ ਸਾਂਝੇ ਕੀਤੇ।