ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਤਹਿਤ ਵਾਈਸ ਚਾਂਸਲਰ ਦੀ ਪ੍ਰਧਾਨਗੀ ਅਤੇ ਡਾ. ਜੀਐੱਸ ਬੱਤਰਾ ਡੀਨ ਅਕਾਦਮਿਕ ਮਾਮਲੇ ਦੀ ਅਗਵਾਈ ਅਧੀਨ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਅਤੇ ਫ਼ਾਰਸੀ, ਅਰਬੀ, ਉਰਦੂ ਵਿਭਾਗ, ਪੰਜਾਬੀ ਯੂਨੀਵਰਸਿਟੀ ਵੱਲੋਂ ‘ਕਲਾਮ-ਏ ਗੁਰੂ ਤੇਗ਼ ਬਹਾਦਰ’ ਵਿਸ਼ੇ ’ਤੇ ਵੈਬਿਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਪ੍ਰਸਿੱਧ ਸਕਾਲਰ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਵੀਂ ਦਿੱਲੀ ਦੇ ਸਾਬਕਾ ਡਾ. ਇਰਾਕ ਰਜ਼ਾ ਜ਼ੈਦੀ ਸਨ। ਵੈਬਿਨਾਰ ਦਾ ਸੰਚਾਲਨ ਡਾ. ਮੁਹੰਮਦ ਹਬੀਬ ਨੇ ਕੀਤਾ।
ਵੈਬਿਨਾਰ ਦੇ ਸ਼ੁਰੂ ਵਿਚ ਡਾ. ਹਬੀਬ ਨੇ ਸ਼ਾਮਿਲ ਹੋਏ ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਨੇ ਡਾ. ਇਰਾਕ ਰਜ਼ਾ ਜ਼ੈਦੀ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਉਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਵੈਬਿਨਾਰ ਦੌਰਾਨ ਡਾ. ਬੀਐੱਸ ਘੁੰਮਣ, ਡਾ. ਪਰਮਵੀਰ ਸਿੰਘ, ਡਾ. ਮੁਹੰਮਦ ਇਕਬਾਲ, ਡਾ. ਰਹਿਮਾਨ ਅਖ਼ਤਰ, ਡਾ. ਨਾਸ਼ਿਰ ਨਕਵੀ, ਡਾ. ਧਨਵੰਤ ਕੌਰ, ਡਾ. ਜਸਬੀਰ ਕੌਰ, ਡਾ. ਰਬੀਨਾ ਸ਼ਬਨਮ, ਡਾ. ਜਸਪਾਲ ਕੌਰ ਧੰਜੂ, ਡਾ. ਨਦੀਮ ਅਹਿਮਦ, ਡਾ. ਫਿਰੋਜ਼ ਹੈਦਰੀ, ਡਾ. ਅਰਵਿੰਦ ਰਿਤੂ ਰਾਜ, ਡਾ. ਮੁਹੰਮਦ ਸ਼ਫੀਕ, ਡਾ. ਗੁਰਮੀਤ ਕੌਰ ਅਤੇ ਸੁਖਦੀਪ ਸਿੰਘ ਸ਼ਾਮਲ ਹੋਏ।